* Dhol Radio Shoutbox

Sorry, this shoutbox does not exist.

Author Topic: ਸ਼ਾਇਰੀ  (Read 1 times)

Pawan Ropar

  • Newbie
  • *
  • Posts: 14
  • ਸੱਚੇ ਪਾਤਸ਼ਾਹ ਬਣਾ ਦੇ ਬਾਦਸ਼ਾਹ
    • View Profile
ਸ਼ਾਇਰੀ
« on: Today at 06:43:25 PM »
ਚੰਡਿਆ ਹੋਵੇ ਜੇ ਪਿਓ ਦਾ..
ਵੰਝਿਆ ਹੋਵੇ ਜੇ ਪਿਓ ਦਾ ..
ਉਹੀ ਹਰ ਮੁਸ਼ਕਿਲਾਂ ਨਾਲ ਲੜ੍ਹਦਾ ਏ..
ਉਹੀ ਅਸਮਾਨੀਂ ਪੌੜੀ ਚੜ੍ਹਦਾ ਏ।

ਡਰ ਹੋਵੇ ਜੇ ਪਿਓ ਦੇ ਦਾਬੇ ਦਾ..
ਚੇਤਾ ਰੱਖ਼ੇ ਜੇ ਮਾਂ ਦੇ ਛਾਬੇ ਦਾ..
ਉਹੀ ਮਾਂ ਪਿਓ ਦੀ ਸੇਵਾ ਕਰਦਾ ਏ...
ਮਿਹਨਤ ਦਾ ਰੂਪੱਈਆਂ ਵੀ ਮਾਪਿਆਂ ਦੀ ਤਲੀ ਧਰਦਾ ਏ।

ਮਿੱਤਰ ਬਣ ਜਾਵੇ ਜੇ ਪਿਓ ਦਾ..
ਫ਼ਿਕਰ ਨਾ ਕੋਈ ਦੁੱਧ ਘਿਓ ਦਾ..
ਉਹੀ ਜੇਤੂ ਏਥੇ ਜੋ ਪਿਓ ਦਾ ਦੱਸਿਆ ਪੜ੍ਹਦਾ ਏ...
ਮਰਜ਼ੀ ਕਰਨੇ ਵਾਲਾ ਤਾਂ ਬੇਰਾਂ ਵਾਂਗੂ ਝੜ੍ਹਦਾ ਏ।

ਦਿਲੋਂ ਕਰੇਂ ਜੇ ਪਿਓ ਦਾ ਸਤਿਕਾਰ..
ਮੱਥੇ ਲੱਗਣੀ ਨਈਂ ਕਦੇ ਤੇਰੇ ਹਾਰ...
ਸੀਨੇ ਲਾ ਕੇ ਵੇਖ ਪਿਓ ਨੂੰ ਕਿਵੇਂ ਸੀਨਾ ਠਰਦਾ ਏ...
ਪੁੱਤਰਾਂ ਲਈ ਪਿਓ ਤੇ ਸਾਰੀ ਉਮਰ ਹੀ ਹਰਦਾ ਏ।

ਪਿਓ ਨਾਲੋਂ ਵੱਧ ਕੋਈ ਜੱਗ ਉੱਤੇ ਚਾਹਵੇ ਨਾ..
ਭੁੱਲ਼ ਕੇ ਵੀ ਦਿਲ ਕੋਈ ਪਿਓ ਦਾ ਦੁਖ਼ਾਵੇ ਨਾ...
ਮਸਤਾਨਿਆਂ ਜੋ ਪੁੱਤ ਪਿਓ ਦੀ ਦਾੜ੍ਹੀ ਫ਼ੜ੍ਹਦਾ ਏ..
ਉਹ ਏਥੇ-ਓਥੇ ਦੋਹੀਂ ਜ਼ਹਾਨੀ ਕੀਤੀਆਂ ਭਰਦਾ ਏ।।
         
        ਜੋ ਮਾਂ ਪਿਓ ਦਾ ਆਸ਼ਕ ਹੁੰਦਾ ਏ...
       ਦੁਨੀਆਂ ਉਸ ਦੀ ਆਸ਼ਕ ਹੋ ਜਾਂਦੀ ਏ....