* Advertisement


Author Topic: Surjit Patar Poetry  (Read 2616 times)

Offline Sukhn Kaur

  • Full Member
  • ***
  • Posts: 159
  • Karma: +0/-0
  • Dhol Radio Listener
    • View Profile
Surjit Patar Poetry
« on: February 27, 2014, 02:13:39 PM »
ਧਰਮੀ ਬਾਬਲ ਪਾਪ ਕਮਾਇਆ
ਲੜ ਲਾਈਆਂ ਸਾਡੇ ਫੁਲ ਕੁਮਲਾਈਆ
ਜਿਸ ਦਾ ਇੱਛਰਾਂ ਰੂਪ ਹੰਡਾਈਆ
ਮੈਂ ਪੂਰਨ ਦੀ ਮਾਂ ਪੂਰਨ ਦੇ ਹਾਣ ਦੀ

ਮੈਂ ਉਸ ਤੋਂ ਇਕ ਚੁੰਮਣ ਵਡੀ
ਪਰ ਮੈਂ ਕੀਕਣ ਮਾਂ ਉਹਦੀ ਲੱਗੀ
ਉਹ ਮੇਰੀ ਗਰਭ ਜੂਨ ਨਾ ਆਇਆ
ਲੋਕਾ ਵੇ ਮੈਂ ਧੀ ਵਰਗੀ ਸਲਵਾਣ ਦੀ

ਪਿਤਾ ਜੇ ਧੀ ਦਾ ਰੂਪ ਹੰਡਾਵੇ
ਲੋਕਾ ਵੇ ਤੈਨੂੰ ਲਾਜ ਨਾ ਆਵੇ
ਜੇ ਲੂਣਾ ਪੂਰਨ ਨੂੰ ਚਾਹਵੇ
ਚਰਿਤਰ ਹੀਣ ਕਵੇ ਕਿਉਂ ਜੀਭ ਜਹਾਨ ਦੀ

ਚਰਿਤਰ ਹੀਨ ਤੇ ਤਾਂ ਕੋਈ ਆਖੇ
ਜੇ ਕਰ ਲੂਣਾ ਵੇਚੇ ਹਾਸੇ
ਪਰ ਜੇ ਹਾਣ ਨਾ ਲੱਭਣ ਮਾਪੇ
ਹਾਣ ਲੱਭਣ ਵਿਚ ਗੱਲ ਕੀ ਹੈ ਅਪਮਾਨ ਦੀ

ਲੂਣਾ ਹੋਵੇ ਤਾਂ ਅਪਰਾਧਣ
ਜੇਕਰ ਅੰਦਰੋਂ ਹੋਏ ਸੁਹਾਗਣ
ਮਹਿਕ ਉਹਦੀ ਜੇ ਹੋਵੇ ਦਾਗਣ
 (gread)

Sp Sandhu

  • Guest
Re: Surjit Patar Poetry
« Reply #1 on: March 18, 2014, 08:19:24 PM »
 (gread) Ulji Payi Hai
ਇਉਂ ਮਨੁਖ ਦੀ ਭਾਵਨਾ ਉਲਝੀ ਪਈ ਏ
ਕਾਮਨਾ ਵਿਚ ਵਰਜਣਾ ਉਲਝੀ ਪਈ ਏ
ਕਿਸ ਤਰਾਂ ਦਾ ਇਸ਼ਕ ਹੈ ਇਹ ਕੀ ਮੁਹੱਬਤ
ਹਉਮੈ ਦੇ ਵਿਚ ਵਾਸ਼ਨਾ ਉਲਝੀ ਪਈ ਏ
ਦੁੱਖ ਹੁੰਦਾ ਹੈ ਜੇ ਮੈਨੂੰ ਗੈਰ ਛੋਹੇ
ਤਨ ‘ਚ ਤੇਰੀ ਵੇਦਨਾ ਉਲਝੀ ਪਈ ਏ
ਰਾਤ ਦੇ ਸੀਨੇ ‘ਚ ਤਿੱਖਾ ਦਿਨ ਦਾ ਖੰਜ਼ਰ
ਖਾਬ ਦੇ ਵਿਚ ਸੂਚਨਾ ਉਲਝੀ ਪਈ ਏ
ਸ਼ਬਦ, ਤਾਰਾਂ, ਖੌਫ, ਦੁੱਖ, ਵਿਸਮਾਦ, ਕੰਪਨ
ਕਿੰਜ ਮੇਰੀ ਸਿਰਜਣਾ ਉਲਝੀ ਪਈ ਏ………..!!
ਵਿਚੋਂ :- ਲਫਜ਼ਾਂ ਦੀ ਦਰਗਾਹ
ਸੁਰਜੀਤ ਪਾਤਰ
Surjit Paatar

Offline Sukhn Kaur

  • Full Member
  • ***
  • Posts: 159
  • Karma: +0/-0
  • Dhol Radio Listener
    • View Profile
Re: Surjit Patar Poetry
« Reply #2 on: March 27, 2014, 02:18:11 PM »
Deewey

ਮੈਂ ਜਦ ਏਸ ਦਿਸ਼ਾ ਵੂਲ ਤੁਰਦਾਂ
ਮੇਰੇ ਅੰਦਰ ਬੁਝ ਬੁਝ ਜਾਂਦੇ
ਪਿਆਰ ਤੇ ਵਿਸ਼ਵਾਸ ਦੇ ਦੀਵੇ
ਏਸ ਦਿਸ਼ਾ ਵਿਚ ਐਸਾ ਕੀ ਏ
ਬਿਨ ਝੱਖੜ ਹੀ ਡੋਲਣ ਲੱਗਦੇ
ਆਸ ਅਤੇ ਧਰਵਾਸ ਦੇ ਦੀਵੇ

ਭੁੱਲ ਜਾਵਾਂ ਤਾਂ ਵੱਖਰੀ ਗੱਲ ਏ
ਯਾਦ ਕਰਾਂ ਤਾਂ ਅਜੇ ਵੀ ਸੱਲ ਏ
ਕੌਣ ਭਰਥਰੀ ਕਿਹੜੀ ਪਿੰਗਲਾ
ਕਿੱਥੇ ਹੋਏ
ਕਦ ਦੇ ਮੋਏ
ਮੇਰੇ ਮਨ ਦੀਆਂ ਮੜੀਆਂ ਉਤੇ
ਕਿਉਂ ਜਗ ਪੈਂਦੇ ਰਾਤ ਬਰਾਤੇ
ਦਰਦ ਭਰੇ ਇਤਿਹਾਸ ਦੇ ਦੀਵੇ

ਦੁੱਖ ਦਾ ਦੇਸ਼, ਹਿਜ਼ਰ ਦੀ ਦੁਨੀਆ
ਕਹਿਰ ਦਾ ਰਾਜ, ਸੁਖਨ ਦੀ ਦੇਹਲੀ
ਡੋਲ ਗਏ ਤਾਂ ਡੋਲ ਗਏ ਫਿਰ
ਮੈਂ ਕੀ ਕਰਾਂ, ਕਰੇ ਕੀ ਤੂੰ ਵੀ
ਰੱਤ ਦਾ ਤੇਲ, ਦਰਦ ਦੀਆਂ ਲਾਟਾਂ
ਰੂਹ ਦੀ ਪੌਣ, ਮਾਸ ਦੇ ਦੀਵੇ

ਕੀ ਦਿਸਿਆ ਇਹਨਾਂ ਦੀ ਲੋਏ
ਤੁਸੀਂ ਹਜ਼ੂਰ ਖਫਾ ਕਿਉਂ ਹੋਏ
ਮਾਰ ਕੇ ਫੂਕ ਬੁਝਾ ਕਿਉਂ ਦਿੱਤੇ
ਦੁੱਖ ਦੀ ਜੋਤ, ਦਾਸ ਦੇ ਦੀਵੇ

ਏਥੇ ਡੁਬਿਆਂ, ਓਥੇ ਉੱਗਿਆ
ਏਥੇ ਬੁਠਿਆ, ਓਥੇ ਜਗਿਆ
ਧਰਤ ਤੇ ਨੇਰ ਕਦੀ ਨਈਂ ਪੈਦਾ
ਦੂਰ ਕਿਤੇ ਜਗਦੇ ਰਹਿੰਦੇ ਨੇ
ਬੁੱਝ ਜਾਂਦੇ ਜਦ ਪਾਸ ਦੇ ਦੀਵੇ

ਬੰਦ ਨ ਕਰ ਤੂੰ ਸ਼ਬਦ ਕੋਸ਼ ਨੂੰ
ਕਾਇਮ ਰੱਖ ਵਿਵੇਕ ਹੋਸ਼ ਨੂੰ
ਦੱਦਾ ਦਰਦ ਦੇ ਨੇੜੇ ਤੇੜੇ
ਦੇਖੀਂ ਤੈਨੂੰ ਮਿਲ ਹੀ ਜਾਵਣਗੇ
ਧੱਧਾ ਧਰਵਾਸ ਦੇ ਦੀਵੇ

ਇਸ ਦੀਵੇ ਦੀ ਲੋਏ ਬਹਿ ਕੇ
ਨਿੱਬ ਦੀ ਨੋਕ ਤੇ ਕਾਗਜ਼ ਰਾਤੀਂ
ਘੁਸਰ ਮੁਸਰ ਕੀ ਗੱਲਾਂ ਕਰਦੇ
ਜੋ ਬੰਦੇ ਦੇ ਅੰਦਰ ਜਗਦੇ
ਝੱਪੜਾਂ ਵਿਚ ਵੀ ਬੁੱਝਦੇ ਨਾ ਜੋ
ਸਿਦਕ ਮਹੁੱਬਤ ਆਸ ਦੇ ਦੀਵੇ

ਜਾਣ ਖਿਲਾਫ ਘੁਮਾਰਾਂ ਦੇ ਜੋ
ਪੇਂਜੀਆਂ ਵਾਹੀਕਾਰਾਂ ਦੇ ਜੋ
ਤੇਲੀਆਂ ਤੇ ਤਰਖਾਣਾਂ ਦੇ ਜੋ
ਸਾਡੀ ਲੋਏ ਬਹਿ ਕੇ ਕੋਈ
ਐਸੇ ਅੱਖਰ ਪਾ ਨਹੀਂ ਸਕਦਾ
ਫੂਕ ਕੇ ਰੱਖ ਦਿਆਂਗੇ ਵਰਕੇ
ਅਸੀਂ ਹਾਂ ਕਾਠ- ਦਵਾਖੀ ਰੱਖੇ
ਮਿੱਟੀ ਤੇਲ ਕਪਾਸ ਦੇ ਦੀਵੇ

ਮਿੱਟੀ ਗੁੰ ਨੋ
ਚੱਕ ਚੜਾਵੋ
ਆਵੀ ਤਾਵੋ
ਅਤੇ ਪਕਾਵੋ
ਵੱਟੀਆਂ ਵੱਟੋ
ਤੇਲ ਚੁਆਵੋ
ਅੱਗ ਲਿਆਵੋ
ਲਾਟ ਛੁਆਵੋ
ਤਾਂ ਕਿਧਰੇ ਜਾ ਕੇ ਜਗਦੇ ਨੇ
ਖਾਬ ਖਿਆਲ ਕਿਆਸ ਦੇ ਦੀਵੇ

ਅਹੁ ਚੁੰਨੀ ਦਾ ਉਹਲਾ ਕਰ ਕੇ
ਥਾਲੀ ਦੇ ਵਿਚ ਦੀਵੇ ਧਰ ਕੇ
ਕਵਿਤਾ ਵਰਗੀ ਕਾਇਆ ਕੋਈ
ਬਾਲਣ ਚੱਲੀ ਸੱਚ ਦੀ ਦੇਹਲੀ
ਪਿਆਰ ਭਰੀ ਅਰਦਾਸ ਦੇ ਦੀਵੇ…….
Surjit Paatar          (gread)

Sp Sandhu

  • Guest
Re: Surjit Patar Poetry
« Reply #3 on: March 27, 2014, 04:55:14 PM »
  (Dhukhda Jungle
ਧੁਖ਼ਦਾ ਜੰਗਲ…
ਸ਼ੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ |
‘ਕੱਲੇ ‘ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ |
ਜੰਗਲ ਜਿਹੜਾ ਹਰ ਮੌਸਮ ਦੇ ਕਹਿਰ ਨਾਲ ਲੜਦਾ ਸੀ |
ਜੰਗਲ ਜਿਹੜਾ ਹਰ ਆਫ਼ਤ ਦੇ ਰਾਹ ਵਿਚ ਅੜਦਾ ਸੀ |
ਜੰਗਲ ਜਿਸ ‘ਚੋਂ ਹਰ ਕੋਈ ਅਪਣੀ ਪੌੜੀ ਘੜਦਾ ਸੀ |
ਜੰਗਲ ਜਿਹੜਾ ਬਾਲਣ ਬਣ ਕੇ ਘਰ ਘਰ ਸੜਦਾ ਸੀ |
ਉਸ ਵਿਚ ਫ਼ੈਲੀ ਅੱਗ ਤਾਂ ਕਿਸ ਦੇ ਜ਼ਿੰਮੇ ਲਾਵਾਂ ਮੈਂ |
ਉਹ ਜੰਗਲ ਜੋ ਖ਼ੁਸ਼ਬੋਆਂ ਦਾ ਢੋਆ ਵੰਡਦਾ ਸੀ |
ਉਹ ਜੰਗਲ ਜੋ ਫੁੱਲਾਂ ਦੇ ਸੰਗ ਹਰ ਰੁੱਤ ਰੰਗਦਾ ਸੀ |
ਉਹ ਜੰਗਲ ਜੋ ਸਿਰ ‘ਤੇ ਕਲਗੀ ਕੋਂਪਲ ਟੰਗਦਾ ਸੀ |
ਮੰਗਦਾ ਸੀ ਤਾਂ ਕੇਵਲ ਅਪਣਾ ਪਾਣੀ ਮੰਗਦਾ ਸੀ |
ਅੱਗ ਦੀ ਵਾਛੜ ਨੂੰ ਪਾਣੀ ਕਿੰਜ ਬਣਾਵਾਂ ਮੈਂ |
ਜਦ ਜੰਗਲ ਨੇ ਸ਼ਹਿਰ ਤੇਰੇ ਦੀਆਂ ਜੇਲ੍ਹਾਂ ਭਰੀਆਂ ਸਨ |
ਤਦ ਜੰਗਲ ਤੋਂ ਮਹਿਲ ਤੇਰੇ ਦੀਆਂ ਕੰਧਾਂ ਡਰੀਆਂ ਸਨ |
ਤੂੰ ਜੰਗਲ ਨੂੰ ਕੋਲ ਬਿਠਾ ਫਿਰ ਗੱਲਾਂ ਕਰੀਆਂ ਸਨ |
ਕੌਣ ਸੀ ਜਿਸਦੀਆਂ ਗੱਲਾਂ ਕਸਵੱਟੀ ਤੋਂ ਡਰੀਆਂ ਸਨ |
ਜੋ ਕਸਵੱਟੀਓਂ ਡਰੀਆਂ ਖ਼ਰੀਆਂ ਕਿਉਂ ਮੰਨ ਜਾਵਾ ਮੈਂ |
ਮੰਨਿਆਂ ਮੈਂ ਜੰਗਲ ਹਾਂ ਵਸਦਾ ਵਿਚ ਜਹਾਲਤ ਦੇ |
ਤੈਨੂੰ ਮਾਣ ਬਹੁਤ ਨੇ ਤਰਕ ਦਲੀਲ ਵਕਾਲਤ ਦੇ |
ਮੈਂ ਜਿਸ ਦੇ ਕਾਬਲ ਹਾਂ ਮੈਨੂੰ ਓਹੀ ਜ਼ਲਾਲਤ ਦੇ |
ਜੰਗਲ ਕਹਿੰਦਾ ਮਸਲਾ ਲੈ ਚਲ ਵਿਚ ਅਦਾਲਤ ਦੇ |
ਇਹ ਵੀ ਨਾ-ਮਨਜ਼ੂਰ ਤਾਂ ਕਿਹੜਾ ਦਰ ਖੜਕਾਵਾਂ ਮੈਂ |
ਤੇਰੀ ਚੁੱਪ ਨੇ ਜੰਗਲਾਂ ਨੂੰ ਉਹ ਤਲਖ਼ ਫਿਜ਼ਾ ਦਿੱਤੀ |
ਜੰਗਲ ਵਿਚੋਂ ਕੰਡਿਆਂ ਦੀ ਇਕ ਝਿੜੀ ਉਗਾ ਦਿੱਤੀ |
ਕੰਡੇ ਕੰਡੇ ਕਹਿ ਕੇ ਤੂੰ ਫਿਰ ਰੌਲੀ ਪਾ ਦਿੱਤੀ |
ਕੁਝ ਕੰਡਿਆਂ ਵਿਚ ਕੁਲ ਜੰਗਲ ਦੀ ਗੱਲ ਉਲਝਾ ਦਿੱਤੀ |
ਜੇ ਤੂੰ ਖੁਦ ਉਲਝਾਉਣੀ ਚਾਹਵੇਂ ਕਿੰਜ ਸੁਲਝਾਵਾਂ ਮੈਂ |
ਤੈਨੂੰ ਤਾਂ ਜੰਗਲ ਦੀ ਗੱਲ ਉਲਝਾਉਣ ‘ਚ ਫਾਇਦਾ ਸੀ |
ਜੰਗਲ ਦੇ ਵਿਚ ਕੰਡੇ ਹੋਰ ਉਗਾਉਣ ‘ਚ ਫਾਇਦਾ ਸੀ |
ਇਸ ਜੰਗਲ ਨੂੰ ਜੰਗਲ ਹੋਰ ਬਣਾਉਣ ‘ਚ ਫਾਇਦਾ ਸੀ |
ਤੇ ਫਿਰ ਉਚੇ ਚੜ੍ਹ ਕੇ ਰੌਲਾ ਪਾਉਣ ‘ਚ ਫਾਇਦਾ ਸੀ |
ਦੇਖੋ ਦੇਖੋ ਇਕ ਭਿਆਨਕ ਵਣ ਦਿਖਲਾਵਾਂ ਮੈਂ |
ਹੋਰ ਕੋਈ ਜਦ ਰਾਹ ਜੰਗਲ ਨੂੰ ਰਾਸ ਨਾ ਆਇਆ ਸੀ |
ਕੁਝ ਰੁੱਖਾਂ ਨੇ ਜਿਸ ਦਹਿਸ਼ਤ ਦਾ ਰਾਹ ਅਪਣਾਇਆ ਸੀ |
ਤੇ ਜਿਸਦਾ ਜੰਗਲ ਨੂੰ ਮਿਹਣਾ ਮੁੜ ਮੁੜ ਆਇਆ ਸੀ |
ਇਉਂ ਤੂੰ ਆਪੇ ਹੀ ਉਸ ਰਾਹ ਨੂੰ ਪੀਰ ਬਣਾਇਆ ਸੀ |
ਤੂੰ ਕਿਉਂ ਗੁੱਸੇ ਹੁਣ ਜਦ ਓਹੀ ਪੀਰ ਧਿਆਵਾਂ ਮੈਂ |
ਉਹ ਜੋ ਇਸ ਜੰਗਲ ਦੇ ਪਹਿਰੇਦਾਰ ਕਹਾਉਂਦੇ ਸਨ |
ਉਹ ਸ਼ਾਇਦ ਇਸ ਰਸਤੇ ਨੂੰ ਬਦਲਾਉਣਾ ਚਾਹੁੰਦੇ ਸਨ |
ਡਰਦੇ ਸਨ ਬੇਚਾਰੇ ਡਰਦੇ ਹੱਥ ਨਾ ਪਾਉਂਦੇ ਸਨ |
ਉਹ ਗੱਲ ਵੱਖਰੀ ਨਿਰਭਇਤਾ ਦੇ ਸ਼ਬਦ ਸਿਖਾਉਂਦੇ ਸਨ |
ਸਬਕ ਉਨ੍ਹਾਂ ਦੇ ਉਨ੍ਹਾਂ ਅੱਗੇ ਕੀ ਦੁਹਰਾਵਾਂ ਮੈਂ |
ਇਸ ਮਨ ਚਾਹੀ ਸਿਖਰ ਤੇ ਜਦ ਤੂੰ ਖੇਲ੍ਹ ਪੁਚਾ ਦਿੱਤਾ |
ਦਹਿਸ਼ਤ ਤਾਈਂ ਸਾਰੇ ਜੰਗਲ ਦੇ ਸਿਰ ਪਾ ਦਿੱਤਾ |
ਅੱਧੇ ਜੰਗਲ ਨੂੰ ਅੱਧੇ ਦੇ ਨਾਲ ਲੜਾ ਦਿੱਤਾ |
ਫਿਰ ਤੋਪਾਂ ਦਾ ਮੂੰਹ ਜੰਗਲ ਦੇ ਵੱਲ ਭੁਆ ਦਿੱਤਾ |
ਤੋਪਾਂ ਅੱਗੇ ਕਿੰਜ ਅਮਨ ਦਾ ਗੀਤ ਸੁਣਾਵਾਂ ਮੈਂ |
ਵੱਡਾ ਜੰਗਲ ਇਸ ਛੋਟੇ ਨੂੰ ਵੇਖਣ ਆਇਆ ਏ |
ਇਸ ਧੁਖ਼ਦੇ ਨੂੰ ਧੂਣੀ ਵਾਂਗੂੰ ਸੇਕਣ ਆਇਆ ਏ |
” ਖੋਫ਼ਨਾਕ ” ਦਾ ਇਸ ਨੂੰ ਦੇਣ ਵਿਸ਼ੇਸ਼ਣ ਆਇਆ ਏ |
ਤੇਰੀ ਵਡਿਆਈ ਨੂੰ ਮੱਥਾ ਟੇਕਣ ਆਇਆ ਏ |
ਜੰਗਲ ਨੂੰ ਜੰਗ ਦਾ ਮਹਿਰਮ ਕਿੰਜ ਬਣਾਵਾਂ ਮੈਂ |
ਬੂਟਾ ਬੂਟਾ ਇਸ ਜੰਗਲ ਵਿਚ ਰਲ ਵੀ ਸਕਦਾ ਹੈ |
ਇਹ ਜੰਗਲ ਜੋ ਧੁਖ਼ਦਾ ਹੈ ਇਹ ਬਲ ਵੀ ਸਕਦਾ ਹੈ |
ਬਲਦਾ ਬਲਦਾ ਮਹਿਲਾਂ ਵੱਲ ਨੂੰ ਚਲ ਵੀ ਸਕਦਾ ਹੈ |
ਹਾਂ ਸ਼ਾਇਦ ਇਹ ਸਭ ਕੁਝ ਹੋਣੋਂ ਟਲ ਵੀ ਸਕਦਾ ਹੈ |
ਐਪਰ ਕਿੱਥੋਂ ਲੈ ਆਵਾਂ ਘਨਘੋਰ ਘਟਾਵਾਂ ਮੈਂ |
ਸ਼ੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ |
‘ਕੱਲੇ ‘ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ |
Surjit Paatar  (gread)

Sp Sandhu

  • Guest
Re: Surjit Patar Poetry
« Reply #4 on: April 11, 2014, 05:50:12 PM »
Gull
ਬਹੁਤ ਗੁਲ ਖਿਲੇ ਨੇ ਨਿਗਾਹਵਾਂ ਤੋਂ ਚੋਰੀ
ਕਿੱਧਰ ਜਾਣ ਮਹਿਕਾਂ ਹਵਾਵਾਂ ਤੋਂ ਚੋਰੀ
ਸ਼ਰੀਕਾਂ ਦੀ ਸ਼ਹਿ ‘ਤੇ ਭਰਾਵਾਂ ਤੋਂ ਚੋਰੀ
ਮੈਂ ਸੂਰਜ ਜੋ ਡੁੱਬਿਆ ਦਿਸ਼ਾਵਾਂ ਤੋਂ ਚੋਰੀ
ਕਿੱਧਰ ਗਏ ਓ ਪੁੱਤਰੋਂ ਦਲਾਲਾਂ ਦੇ ਆਖੇ
ਮਰਨ ਲਈ ਕਿਤੇ ਦੂਰ ਮਾਵਾਂ ਤੋਂ ਚੋਰੀ
ਕਿਸੇ ਹੋਰ ਧਰਤੀ ਤੇ ਵਰਦਾ ਰਿਹਾ ਮੈਂ
ਤੇਰੇ ਧੁਖਦੇ ਖਾਬਾਂ ਤੇ ਚਾਵਾਂ ਤੋਂ ਚੋਰੀ
ਉਨਾਂ ਦੀ ਵੀ ਹੈ ਪੈੜ ਮੇਰੀ ਗਜ਼ਲ ਵਿਚ
ਕਦਮ ਜਿਹੜੇ ਤੁਰਿਆ ਮੈਂ ਰਾਹਵਾਂ ਤੋਂ ਚੋਰੀ
ਕਲੇਜਾ ਤਾਂ ਫਟਣਾ ਹੀ ਸੀ ਉਸ ਦਾ ਇਕ ਦਿਨ
ਜੁ ਹਉਕਾ ਵੀ ਭਰਦਾ ਸੀ ਸਾਹਵਾਂ ਤੋਂ ਚੋਰੀ
ਉਹ ਛਾਵਾਂ ਨੂੰ ਮਿਲਦਾ ਸੀ ਧੁੱਪਾਂ ਤੋਂ ਛੁੱਪ ਕੇ
ਤੇ ਰਾਤਾਂ ‘ਚ ਡੁਬਦਾ ਸੀ ਛਾਵਾਂ ਤੋਂ ਚੋਰੀ
ਘਰੀਂ ਮੁਫਲਿਸਾਂ ਦੇ, ਦਰੀਂ ਬਾਗੀਆਂ ਦੇ
ਜਗੋ ਦੀਵਿਓ ਬਾਦਸ਼ਾਹਵਾਂ ਤੋਂ ਚੋਰੀ
ਮੇਰੇ ਯੁੱਗ ਦੇ ਐ ਸੂਰਜੋ ਪੈਰ ਦਬ ਕੇ
ਕਿਧਰ ਜਾ ਰਹੇ ਹੋਂ ਸ਼ੁਆਵਾਂ ਤੋ ਚੋਰੀ
ਦਗਾ ਕਰ ਰਿਹਾ ਏਂ, ਗਜ਼ਲ ਨਾਲ ‘ਪਾਤਰ’
ਇਹ ਕੀ ਲਿਖ ਰਿਹੈਂ ਭਾਵਨਾਵਾਂ ਤੋਂ ਚੋਰੀ
ਵਿਚੋਂ :- ਲਫਜ਼ਾਂ ਦੀ ਦਰਗਾਹ
ਸੁਰਜੀਤ ਪਾਤਰ
Surjit Paatar

Sp Sandhu

  • Guest
Re: Surjit Patar Poetry
« Reply #5 on: May 31, 2014, 11:28:48 PM »
ਤੂੰ ਮੈਨੂੰ ਮਿੱਟੀ ਬਣਾਇਆ ਤਾਂ ਇਹ ਅਸੀਸ ਵੀ ਦੇ,
ਮੈਂ ਉੱਗਦੇ ਬੀਜ ਨੂੰ ਖਿੜਦੇ ਗੁਲਾਬ ਤੱਕ ਦੇਖਾਂ..
ਡਾ. ਸੁਰਜੀਤ ਪਾਤਰ

Sp Sandhu

  • Guest
Re: Surjit Patar Poetry
« Reply #6 on: June 01, 2014, 12:27:05 AM »
ਕੱਲ ਵਾਿਰਸ ਸ਼ਾਹ ਨੂੰ ਵੰਿਡਆ ਸੀ, ਅੱਜ ਿਸ਼ਵ ਕੁਮਾਰ ਦੀ ਵਾਰੀ ਹੈ..
ਉਹ ਜ਼ਖਮ ਤੁਹਾਨੂੰ ਭੁੱਲ ਵੀ ਗਏ, ਨਿਵਆਂ ਦੀ ਹੋਰ ਿਤਆਰੀ ਹੈ...
"ਡਾ. ਸੁਰਜੀਤ ਪਾਤਰ"

Sp Sandhu

  • Guest
Re: Surjit Patar Poetry
« Reply #7 on: June 15, 2014, 06:57:35 AM »
ਜਗਾ ਦੇ ਮੋਮਬੱਤੀਆਂ-ਸੁਰਜੀਤ ਪਾਤਰ
ਜਗਾ ਦੇ ਮੋਮਬੱਤੀਆਂ
ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ ਹਵਾਵਾਂ ਕੁਪੱਤੀਆਂ
ਉੱਠ ਜਗਾ ਦੇ ਮੋਮਬੱਤੀਆ

ਹਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ
ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ
ਬਾਲ ਜੋਤਾਂ ਜਿੰਦਗੀ ਦੇ ਮਾਣ ਮੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਤੂੰ ਜਗਾ ਦੇ ਮੋਮਬੱਤੀਆ

ਮੰਨਿਆ ਕਿ ਰਾਜ ਹਨੇਰੇ ਦਾ ਹਠੀਲਾ
ਪਰ ਅਜੇ ਜੀਊਂਦਾ ਏ ਕਿਰਨਾਂ ਦਾ ਕਬੀਲਾ
ਕਾਲਿਆਂ ਸਫਿਆਂ ਤੇ ਸਤਰਾਂ ਲਾਲ ਰੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਤੂੰ ਜਗਾ ਦੇ ਮੋਮਬੱਤੀਆ

ਪੌਣ ਵਿੱਚ ਵਧ ਰਹੀ ਵਿਸ਼ ਤੋਂ ਨਾ ਡਰਦੇ
ਬਿਰਖ ਬੂਟੇ ਰੋਜ਼ ਆਪਣਾ ਕਰਮ ਕਰਦੇ
ਜਿਹਰ ਨੂੰ ਅਮ੍ਰਿਤ ‘ਚ ਬਦਲੀ ਜਾਣ ਪੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਤੂੰ ਜਗਾ ਦੇ ਮੋਮਬੱਤੀਆ

ਵਾਵਰੋਲੇ ਉਠਦੇ ਹੀ ਰਹਿੰਦੇ ਨੇ ਤੱਤੇ
ਪੱਤਝੜਾਂ ਨੇ ਝਾੜ ਦੇਣੇ ਆਕੇ ਪੱਤੇ
ਪਰ ਇਸ ਦਾ ਮਤਲਬ ਇਹ ਨਹੀਂ
ਕਿ ਪੁੰਗਰਨ ਨਾ ਪੱਤੀਆਂ
ਉੱਠ ਜਗਾ ਦੇ ਮੋਮਬੱਤੀਆ...!!

gurwinder hundal

  • Guest
Re: Surjit Patar Poetry
« Reply #8 on: June 22, 2014, 11:13:49 AM »
ਪਈ ਰੁਲਦੀ ਧੀ ਪੰਜਾਬ ਦੀ….ਨਹੀਂ ਲੈਂਦਾ ਕੋਈ ਸਾਰ।
ਰਲ ਗਈਆਂ ਸੋਚਾਂ ਮਾੜੀਆਂ….ਪੰਜਾਬਣ ਦਿੱਤੀ ਮਾਰ।
ਇਹ ਜਿਉਣਾ ਚਾਹੁੰਦੀ ਰੱਜ ਕੇ….ਪਰ ਕਰ ਦਿੱਤੀ ਲਾਚਾਰ।
ਏਹਨੂ ਪੜਨੋਂ ਘਰੇ ਬਿਠਾ ਗਏ….ਕਈ ਮਾੜੇ ਗੀਤਕਾਰ।
ਜਦ ਮਨ ਦਾ ਸਾਥੀ ਲੋਚਦੀ….ਨਾ ਮਾਪੇ ਸੁਨਣ ਪੁਕਾਰ…