* Advertisement


Author Topic: sachian galan  (Read 1742 times)

gurwinder hundal

  • Guest
sachian galan
« on: April 29, 2014, 10:18:40 AM »

ਮਾਪੇ ਚਾਹੁਦੇ ਪੜ ਲਿਖ ਕੇ ਧੀ ਧਿਆਣੀ ਬਣ ਜਾਵੇ
ਜੱਗ ਦੀਆ ਰਸਮਾ ਸਮਝੇ ਥੋੜੀ ਸਿਆਣੀ ਬਣ ਜਾਵੇ
ਪਰ ਮੋੜਾ ਉਤੇ ਮਸਟੰਡੇ ਜਦ ਇਲਤਾਂ ਕਰਦੇ ਨੇ
ਬਸ ਏਹੀ ਡਰ ਤੋ ਮਾਪੇ ਧੀ ਜੰਮਣ ਤੋ ਡਰਦੇ ਨੇ....

gurwinder hundal

  • Guest
Re: sachian galan
« Reply #1 on: April 29, 2014, 10:20:07 AM »
ਮੇਰੀ ਗਲਤੀਆਂ ਨੂੰ ਵੀ ਉਹ ਮੁਆਫ ਕਰ ਦਿੰਦੀ ਏ,,
ਬਹੁੱਤੇ ਗੁਸੇ ਚ ਹੋਵੇ ਫਿਰ ਵੀ ਪਿਆਰ ਦਿੰਦੀ ਏ,,,
ਬੁੱਲਾ ਚ ਸਾਡੇ ਲਈ ਹਮੇਸ਼ਾ ਦੂਆ ਹੁੰਦੀ ਏ,,,
ਐਸ਼ੀ ਮਹਾਨ ਸਖਸ਼ੀਅਤ ਤਾਂ
ਸਿਰਫ ਤੇ ਸਿਰਫ
ਮਾਂ ਹੀ ਹੁੰਦੀ ਏ...

gurwinder hundal

  • Guest
Re: sachian galan
« Reply #2 on: May 19, 2014, 02:02:13 PM »

ਜੰਗ ਵਿਚ ਜਿੱਤ ਯਕੀਨਨ ਹੀ ਵੱਡੀ ਅਹਿਮੀਅਤ ਰੱਖਦੀ ਹੈ। ਪਰ ‘‘ਜਿੱਤਣਾ’’ ਅਸਲੀ ਮਨੋਰਥ ਨਹੀਂ ਹੁੰਦਾ ਸਗੋਂ ਜਿੱਤਣ ਦਾ ਵੀ ਕੋਈ ਮਨੋਰਥ ਹੁੰਦਾ ਹੈ। ਇਹ ਮਨੋਰਥ ਤੁੱਛ ਅਤੇ ਘਟੀਆ ਵੀ ਹੋ ਸਕਦਾ ਹੈ ਅਤੇ ਮਹਾਨ ਤੇ ਪਵਿਤਰ ਵੀ। ਅਸਲ ਵਿਚ ਮਨੋਰਥ ਹੀ ਜੰਗ ਦਾ ਖਾਸਾ ਤੈਅ ਕਰਦਾ ਹੈ। ਕਿਸੇ ਉੱਚੇ-ਸੁੱਚੇ ਆਦਰਸ਼ ਲਈ ਲੜੀ ਜਾਣ ਵਾਲੀ ਜੰਗ ਅਤੇ ਤੁੱਛ ਜਾਂ ਘਟੀਆ ਮਨੋਰਥਾਂ ਲਈ ਲੜੀ ਜਾਣ ਵਾਲੀ ਜੰਗ ਵਿਚ ਜ਼ਮੀਨ ਅਤੇ ਅਸਮਾਨ ਜਿੰਨਾ, ਜਾਂ ਇਹ ਕਹਿ ਲਵੋ ਕਿ ਸੱਚ ਅਤੇ ਝੂਠ ਜਿੰਨਾ, ਜਾਂ ਹੋਰ ਵੱਧ ਠੀਕ ਕਹਿਣਾ ਹੋਵੇ ਤਾਂ ‘ਸੁੱਚ’ ਅਤੇ ‘ਜੂਠ’ ਜਿੰਨਾ ਫਰਕ ਹੁੰਦਾ ਹੈ। ਕਿਉਂਕਿ ਜੰਗ ਕਿਸੇ ਮਨੋਰਥ ਦੀ ਪਰਾਪਤੀ ਦਾ ਇਕ ਵਸੀਲਾ ਹੈ, ਇਸ ਕਰਕੇ ਜੰਗ ਦੌਰਾਨ ਕਿਹੜੀ ਗੱਲ ਉਚਿਤ ਅਤੇ ਕਿਹੜੀ ਅਨਉਚਿਤ ਹੈ ਇਸ ਦਾ ਨਿਤਾਰਾ ਜੰਗ ਦੇ ਮਨੋਰਥਾਂ ਤੋਂ ਹੁੰਦਾ ਹੈ।
ਸ੍ ਅਜਮੇਰ ਸਿੰਘ

Sandhu_19

  • Guest
Re: sachian galan
« Reply #3 on: May 23, 2014, 08:20:46 PM »
ਬਾਗੀ ਨਾਮ ਸਾਡਾ,
ਬਾਗੀ ਜਾਤ ਸਾਡੀ,
ਸਾਡਾ ਬਾਗੀਆਂ ਨਾਲ ਵੀਹਾਰ ਲੋਕੋ,
ਗੁਰੂ ਦਸ਼ਮੇਸ਼ ਬਾਗੀ,
ਨਲੂਆ ਵੀਰ ਬਾਗੀ,
ਸਾਡਾ ਬਾਗੀ ਪੰਥ ਪਰਿਵਾਰ ਲੋਕੋ,
ਭਗਤ ਸਿੰਘ ਬਾਗੀ ਊੱਧਮ ਸਿੰਘ ਬਾਗੀ,
ਸਾਡਾ ਬਾਗੀ ਸੀ ਭਿੰਡਰਾਂਵਾਲਾ ਸਰਦਾਰ ਲੋਕੋ,
ਅਸੀਂ ਰਹੀਏ ਸਦਾ ਬਾਗੀ ਖਾਲਸਾ ਜੀ,
ਹੁਣ ਬਾਗੀਆਂ ਤੋਂ ਕੰਬੂ ਸਰਕਾਰ ਲੋਕੋ.

gurwinder hundal

  • Guest
Re: sachian galan
« Reply #4 on: June 22, 2014, 11:24:46 AM »
ਅੰਨਾ ਬੰਦਾ ਰਾਹ ਜੇ ਪੁੱਛੇ
ਪੁੱਠੇ ਰਸਤੇ ਪਾਈਏ ਨਾਂ,
ਕਹਿਣ ਸਿਆਣੇ ਵੈਰੀ ਦੇ ਘਰ
ਭੁੱਲ ਕੇ ਖਾਣਾ ਖਾਈਏ ਨਾਂ,
ਜੋ ਰੱਸੀ ਦਾ ਸੱਪ ਬਣਾ ਦੇ
ਗੱਲ ਤੀਂਵੀ ਨੂੰ ਦੱਸੀਏ ਨਾ ,
ਇੱਕ ਕਿਸੇ ਦੀ ਕਰੋ ਨਾਂ ਚੁਗਲੀ
ਇੱਕ ਮਾੜੇ ਤੇ ਹੱਸੀਏ ਨਾ...

gurwinder hundal

  • Guest
Re: sachian galan
« Reply #5 on: June 22, 2014, 11:27:42 AM »
ਸੱਥ ਵਿਚੋ ਸੀਪ ਗਈ,
ਦੇਸੀ ਘਿਓ ਦੀ ਡੀਕ ਗਈ..
ਚਾਟੀ ਚੇ ਮਧਾਣੀ ਹੈ ਨਈ,
ਖੂਹਾਂ ਵਿਚ ਪਾਣੀ ਹੈ ਨਈ ..
ਖੀਸੇ ਵਾਲੀ ਕਮੀਜ ਕਿਥੇ,
ਜੁਆਕਾ ਨੂੰ ਤਮੀਜ ਕਿਥੇ ..
ਰੋਵੇ ਦਾਦੀ ਕਰਮਾ ਨੂੰ,
ਪੋਤੀ ਖਾ ਗਈ ਸ਼ਰਮਾ ਨੂੰ..
ਸਕੂਲਾਂ ਚ ਪੜ੍ਹਾਈ ਕਿਥੇ,
ਮਾਸ਼ਟਰਾਂ ਨੂੰ ਕਮਾਈ ਕਿਥੇ..
ਬੇਬੇ ਲੱਭੇ ਜੁਆਨੀ ਆਲਾ,
ਵੇਲਾ ਓਹ ਦੁਆਨੀ ਆਲਾ..
ਪਰ ਵਕਤ ਕੋਈ ਪ੍ਰਾਹੁਨਾ ਨਈ,
ਲੰਘਿਆ ਮੁੜ ਔਣਾ ਨਈ..