* Advertisement

Author Topic: ਦਾਦੀ ਮਾਂ ਤੇ ਨਾਨੀ ਮਾਂ  (Read 1376 times)

Amandeep singh khabra

  • Guest
ਦਾਦੀ ਮਾਂ ਤੇ ਨਾਨੀ ਮਾਂ
« on: May 11, 2014, 06:10:02 PM »
       ਜਿਨ. ਜਮਰਾਜ ਅਤੇ ਅਣਖੀ ਪਰੇਤ ਦੀਆਂ.         
        ਸਾਗਰਾ ਦੇ ਪਾਣੀ ਥੱਲੇ ਅਣਡਿੱਠੀ ਰੇਤ ਦੀਆਂ.
        ਝੂਠੀਆਂ ਕਹਾਣੀਆਂ ਸੀ ਕੰਨ ਵਿੱਚ ਪਾਉਦੀਆਂ...
        ਦਾਦੀ ਮਾਂ ਤੇ ਨਾਨੀ ਮਾਂ ਬਹੁਤ ਚੇਤੇ ਆਉਦੀਆਂ...
        ਪਟ ਦਾ ਸਿਰ੍ਹਾਣਾ ਲਾ ਕੇ ਦਿਲ ਸੀ ਲਾਉਦੀਆਂ...
        ਦਾਦੀ ਮਾਂ ਤੇ ਨਾਨੀ ਮਾਂ ਬਹੁਤ ਚੇਤੇ ਆਉਦੀਆਂ...
   
        ਉੜਨ ਖਟੋਲੇ ਵਿੱਚ ਰਾਜੇ ਦੀਆਂ ਰਾਣੀਆਂ,
        ਖਿੜ ਖਿੜ ਆਪੋ ਵਿੱਚ ਹੱਸਣ ਸਿਆਣੀਆਂ,
        ਰਾਤ ਵੇਲੇ ਤਾਰਿਆਂ ਦਾ ਜੀਅ ਸੀ ਲਗਾਉਦੀਆਂ..
        ਦਾਦੀ ਮਾਂ ਤੇ ਨਾਨੀ ਮਾਂ ਬਹੁਤ ਚੇਤੇ ਆਉਦੀਆਂ...
        ਪਟ ਦਾ ਸਿਰ੍ਹਾਣਾ ਲਾ ਕੇ ਦਿਲ ਸੀ ਲਗਾਉਦੀਆਂ...
        ਦਾਦੀ ਮਾਂ ਤੇ ਨਾਨੀ ਮਾਂ ਬਹੁਤ ਚੇਤੇ ਆਉਦੀਆਂ...
   
        ਦੁੱਧ ਵਿੱਚੋ ਦੇਸੀ ਘਿਉ, ਪ੍ਰਬਲ ਪਾਤਸ਼ਾਹੀ,
        ਸੌ ਚਾਚਾ ਇੱਕ ਪਿਉ, ਸਾਰਥਕ ਬਾਦਸ਼ਾਹੀ,
        ਸੱਚ ਦੀਆਂ ਹੋਰ ਵੀ ਸੀ, ਗੱਲਾਂ ਜੋ ਸਿਖਾਉਦੀਆਂ..
        ਦਾਦੀ ਮਾਂ ਤੇ ਨਾਨੀ ਮਾਂ ਬਹੁਤ ਚੇਤੇ ਆਉਦੀਆਂ...
        ਪਟ ਦਾ ਸਿਰ੍ਹਾਣਾ ਲਾ ਕੇ ਦਿਲ ਸੀ ਲਗਾਉਦੀਆਂ...
        ਦਾਦੀ ਮਾਂ ਤੇ ਨਾਨੀ ਮਾਂ ਬਹੁਤ ਚੇਤੇ ਆਉਦੀਆਂ...

        ਹੀਰ ਰਾਂਝਾ, ਸੱਸੀ ਪੁੱਨੂੰ, ਗਮਾਂ ਦੇ ਪੁਰਾਣੇ ਹਿੱਸੇ,
        ਮਹਾਰਾਜਾ ਰਣਜੀਤ ਸਿੰਘ ਦੇ ਪੁਰਾਣੇ ਕਿੱਸੇ,
        ਦੀਪ ਘੁਮਿਆਲੇ ਪਿੰਡ ਬਿਰਾਜ ਸੀ ਸੁਣਾਉਦੀਆਂ...
        ਦਾਦੀ ਮਾਂ ਤੇ ਨਾਨੀ ਮਾਂ ਬਹੁਤ ਚੇਤੇ ਆਉਦੀਆਂ...
        ਪਟ ਦਾ ਸਿਰ੍ਹਾਣਾ ਲਾ ਕੇ ਦਿਲ ਸੀ ਲਗਾਉਦੀਆਂ...
        ਦਾਦੀ ਮਾਂ ਤੇ ਨਾਨੀ ਮਾਂ ਬਹੁਤ ਚੇਤੇ ਆਉਦੀਆਂ...

Priyanka Kaur

  • Guest
Re: ਦਾਦੀ ਮਾਂ ਤੇ ਨਾਨੀ ਮਾਂ
« Reply #1 on: May 12, 2014, 07:41:04 PM »
Wow sachi Dadi n nani di yaad dila to tussa. :)

Amandeep singh khabra

  • Guest
Re: ਦਾਦੀ ਮਾਂ ਤੇ ਨਾਨੀ ਮਾਂ
« Reply #2 on: May 17, 2014, 03:54:15 PM »
hanji thanks read karn laye ji