* Advertisement


Author Topic: punjabi shyari by hundal  (Read 2068 times)

gurwinder hundal

 • Guest
punjabi shyari by hundal
« on: May 19, 2014, 01:57:09 PM »
ਸਾਨੂੰ ਵੇਖ ਕੇ ਮੁਖ ਘੁਮਾ ਜਾਂਦੇ ,
 ਸਾਡੇ ਨਾਮ ਤੇ ਨੀਵੀਆਂ ਪਾ ਜਾਂਦੇ , ..
 ਪਰ ਇਕ ਗੱਲ ਤੇ ਨਾ ਚੱਲਦਾ ਜ਼ੋਰ ਉਹਨਾਂ ਦਾ
 ਕਰਦੇ ਗੱਲਾਂ ਗੈਰਾਂ ਨਾਲ
 ਤੇ ਕਸਮਾਂ ਸਾਡੇ ਨਾਂ ਦੀਆਂ ਖਾ ਜਾਂਦੇ...

gurwinder hundal

 • Guest
Re: punjabi shyari by hundal
« Reply #1 on: May 19, 2014, 01:59:04 PM »
 (high5) (buraa ਮੁੰਡੇ ਨੇ ਆਪਣੀ GF ਨੂੰ ਸੈਮਸੰਗ ਦਾ ਮੋਬਾਇਲ ਲੈ ਕੇ ਦਿੱਤਾ ”

” ਅੱਗਲੇ ਦਿੱਨ ਮੁੰਡੇ ਨੇ ਆਪਣੀ GF ਨੂੰ ਮੈਸਿਜ ਕਿਤਾ ”
.
Whatsapp ਤੇ ਆਜਾ
.
” ” ਕੁੜੀ ” ਨੇ ਅੱਗੋ ਮੈਸਿਜ ਕਿਤਾ
” ਮੈ ਬਿਮਾਰ ਆ
” ਤੂੰ ਆਕੇ ਲੈਜਾ  (buraa)

gurwinder hundal

 • Guest
Re: punjabi shyari by hundal
« Reply #2 on: May 19, 2014, 02:00:08 PM »
ਹਨੇਰੀ ਚਲਦੀ ਅਾ ਕੁਝ ਕਮਜ਼ੋਰ ਰੁੱਖ ਡਿੱਗ ਜਾਂਦੇ ਨੇ
ਧਰਤੀ ਚ ਜੜ ਹਮੇਸ਼ਾ ਛੱਡ ਜਾਂਦੇ ਨੇ
ਹੋਇਆ ਕੀ ਜੇ ਸਾਨੂੰ ਸਾਡੇ ਧੋਖਾ ਦੇ ਗਏ
ਹੋਸ਼ਲੇ ਤਾਂ ਹਮੇਸ਼ਾ ਬੁਲੰਦ ਨੇ..

gurwinder hundal

 • Guest
Re: punjabi shyari by hundal
« Reply #3 on: May 22, 2014, 05:23:50 PM »
ਐਂਵੇ ਦਿਲ ਉੱਤੇ ਲਾ ਲਈ ਗੱਲ ਕੱਖ ਵੀ ਨਹੀਂ ਸੀ
ਸਾਨੂੰ ਲੁੱਟ ਲਿਆ ਉਹਨੇ ਜੀਹਤੇ ਸ਼ੱਕ ਵੀ ਨਹੀਂ ਸੀਂ

gurwinder hundal

 • Guest
Re: punjabi shyari by hundal
« Reply #4 on: May 22, 2014, 05:25:18 PM »
ਗੱਲ ਬੇਅਕਲੀ ਕਰ ਜਾਂਦੇ ਬਹੁਤੀ ਅਕਲਾਂ ਵਾਲੇ ਜੋ,
ਦਿਲ ਤੋੜਕੇ ਹੱਥੀਂ ਧਰ ਜਾਂਦੇ ਸੋਹਣੀ ਸ਼ਕਲਾਂ ਵਾਲੇ ਜੋ,
ਜੋ ਰੌਲਾ ਪਾਉਦੇ ਗਰਜ ਗਰਜ ਕੇ ਸੱਭ ਨੂੰ ਦੱਸਦੇ ਨੇ
ਔ ਕਦੇ ਨਈ ਵਰਦੇ ਅੰਬਰ ਕਾਲੇ ਬਦਲਾਂ ਵਾਲੇ ਜੋ
ਬੰਨਦੇ ਰੱਖਾਂ, ਮੰਗਦੇ ਖੈਰਾਂ, ਰੁੱਖਾਂ ਨੂੰ ਧੂਫ ਚੜਾਉਦੇ ਨੇ
ਵਿੱਛੜ ਹੀ ਜਾਂਦੇ ਜੱਗ ਦੀ ਕਰਤੂਤੀਂ ਵਸਲਾਂ ਵਾਲੇ ਜੋ
ਪੌਡ ਬਚਾ ਕੇ ਭੇਜਣ ਰੱਖਕੇ ਖਾਲ੍ਹੀ ਆਪਣੇ ਢਿੱਡਾ ਨੂੰ
ਤੇ ਬੈਠੇ ਕਰਦੇ ਨੇ ਏਹ ਐਛਾਂ ਪਿੱਛੇ ਵਤਨਾਂ ਵਾਲੇ ਜੋ
ਜਾਗਕੇ ਰਾਤੀ ਮਾਰੇ ਮੱਥੇ ਪਰ ਅਵਲ ਨਾ ਆ ਪਾਏ
ਤੇ ਬਿੰਨ ਪੜ੍ਿਆ ਲੈ ਜਾਂਦੇ ਨੰਬਰ ਨਕਲਾਂ ਵਾਲੇ ਜੋ....

gurwinder hundal

 • Guest
Re: punjabi shyari by hundal
« Reply #5 on: May 22, 2014, 05:27:50 PM »
ਉਹ ਦੁਸ਼ਮਨ ਕਾਹਦਾ ਜੋ ਹਥਿਆਰ
ਨਾ ਬਦਲੇ,
ਉਹ ਰੰਗ ਕਿਹੜਾ ਜਿਸਨੂੰ ਧੁੱਪ ਨਾ ਬਦਲੇ,
ਦੁਨੀਆ ਚਾਹੇ ਲੱਖ ਬੱਦਲੇ,
ਇਕ ਖੁਦਾ ਨਾ ਬਦਲੇ ਤੇ ਇਕ ਯਾਰ ਨਾ ਬਦਲੇ_

gurwinder hundal

 • Guest
Re: punjabi shyari by hundal
« Reply #6 on: May 27, 2014, 10:44:29 AM »
ਹੁਣ ਤਾਂ ਉਡੀਕ ਦੀ ਆਦਤ ਜਿਹੀ ਹੋ ਗਈ ਏ,ਚੁਪ ਤਾਂ ਇਕ
ਚਾਹਤ ਜਿਹੀ ਹੋ ਗਈ ਏ,
ਹੁਣ ਤਾਂ ਨਾ ਸ਼ਿਕਵਾ ਨਾ ਸ਼ਿਕਾਇਤ ਹੈ ਕਿਸੇ
ਨਾਲ ,ਕਿਉਂਕਿ ਹੁਣ ਤਾਂ ਇਕ੍ਲਾਪੇ ਨਾਲ ਮੋੱਹ੍ਬਤ
ਜਿਹੀ ਹੋ ਗਈ ਏ...

gurwinder hundal

 • Guest
Re: punjabi shyari by hundal
« Reply #7 on: May 28, 2014, 10:12:41 AM »
ਇੱਕ ਲਾਸ਼ ਪਈ ਸੀ ਸੜਕ ਉੱਤੇ, ਬੰਦਾ ਖੜਾ ਕੋਈ ਹਜ਼ਾਰ
ਹੋਣਾ
ਕੁਝ ਲੋਕ ਦੇਖ ਕੇ ਕਹੰਦੇ ਸੀ, ਕਾਤਿਲ ਕੋਈ ਤੇਜ਼ ਹਥਿਆਰ
ਹੋਣਾ
ਦੇਖ ਉਸਦੇ ਜ਼ਖਮਾ ਨੂ ਕਹੰਦੇ, ਕੋਲ ਆ ਕੇ ਕੀਤਾ ਵਾਰ ਹੋਣਾ
ਇੰਝ ਲਗਦਾ ਜਿਸ ਨੇ ਮਾਰਿਆ ਏ, ਦੁਸ਼ਮਨ ਨੀ ਕੋਈ ਯਾਰ
ਹੋਣਾ .....

gurwinder hundal

 • Guest
Re: punjabi shyari by hundal
« Reply #8 on: May 29, 2014, 09:59:14 AM »
ਰਾਹਾ ਤੱਕਣ ਵਾਲੇ ਨੂੰ
ਅੰਦਾਜ਼ਾ ਨਹੀ ਹੁੰਦਾ ਰੱਸਤੇ
ਦੀ ਦੂਰੀ ਦਾ,____ਤੇ ਅੳਣ ਵਾਲੇ ਨੂੰ
ਅੰਦਾਜ਼ਾ ਨਹੀ ਹੁੰਦਾ ਉਡੀਕਣ ਵਾਲੇ
ਦੀ ਮਜ਼ਬੂਰੀ ਦਾ..

gurwinder hundal

 • Guest
Re: punjabi shyari by hundal
« Reply #9 on: May 29, 2014, 10:00:58 AM »
ਯਾਰੀ ਵਿਚ ਪੈਸਾ ਕਦੀ ਨਹੀ ਲਈਦਾ .
ਦੁਸਮਣ ਨੂੰ ਮਿਲਣ ਖਾਲੀ ਹੱਥ
ਨਹੀ ਜਾਈਦਾ ,
ਰਾਹ ਜਾਂਦੇ ਨਾਲ
ਬਹੁਤੀ ਦੋਸਤੀ ਨਹੀ ਪਾਈਦੀ .
ਯਾਰੀ ਦੋਸਤੀ ਚ ਕਦੇ
ਕੁੜੀ ਨਹੀ ਲਿਆਈਦੀ....

gurwinder hundal

 • Guest
Re: punjabi shyari by hundal
« Reply #10 on: May 29, 2014, 10:08:05 AM »
ਨਕਲੀ ਪਿਆਰ,
ਸੁਪਨਿਆ ਦਾ ਸੰਸਾਰ
ਦੋਲਤ ਬੇਸੁਮਾਰ
ਸਦਾ ਹੀ ਮਨ ਪਰਚਾਉਦੇ ਨਾ
ਮੋਤ, ਇਸਕ ਤੇ ਐਬ
ਕਦੇ ਪੁੱਛ ਕੇ ਆਉਦੇ ਨਾ...

gurwinder hundal

 • Guest
Re: punjabi shyari by hundal
« Reply #11 on: May 29, 2014, 10:10:34 AM »
ਨਾ ਸੂਰਜ ਨਾਲ ਯਾਰੀ ਮੇਰੀ, ਨਾ ਮੈਂ ਚੰਨ ਪਛਾਣਾ,ਇੱਕ ਰਾਤ ਹਨੇਰੀ ਆਪਣੀ ਮੇਰੀ, ਇਹਦੀ ਬੁੱਕਲ ਵਿੱਚ ਮੈਨੂੰ ਸੌਣ ਦਿਓ,ਸੱਜਣਾ ਦੀਆਂ ਸੁਗਾਤਾਂ ਜੀਕਣ, ਸਾਂਭ ਕੇ ਲੋਕੀ ਰੱਖਦੇ ਨੇ,ਯਾਰ ਮੇਰੇ ਮੈਨੂੰ ਜ਼ਖਮ ਨੇ ਦਿੱਤੇ, ਮੈਨੂੰ ਪੀੜਾਂ ਗਲ਼ ਨਾਲ ਲਾਉਣ ਦਿਓ,ਕੀ ਕਰਾਂਗਾ, ਮੈਂ ਉੱਚਾ ਬਣ ਕੇ, ਸਾਡੇ ਸੱਜਣ ਉੱਚੇ ਸਦੀਂਦੇ ਨੇ,ਮੈਂ ਰਾਹਾਂ ਦੀ ਮਿੱਟੀ ਦਾ ਹਾਣੀ, ਓਹਦੀ ਜੁੱਤੀ ਹੇਠ ਮੈਨੂੰ ਰਹਿਣ ਦਿਓ,ਬੁੱਕਲ ਮਾਰ ਕੇ ਹਾਸਿਆਂ ਦੀ, ਦੁੱਖਾਂ ਨੂੰ ਢੱਕ ਕੇ ਰੱਖਾਂ ਮੈਂ,ਬੇਕਦਰਾਂ ਦਾ ਚਾਰ ਚੁਫ਼ੇਰਾ, ਓ ਦਿੱਲ ਦੀਆਂ ਦਿੱਲ ਵਿੱਚ ਰਹਿਣ ਦਿਓ,ਜ਼ਖਮ ਹੀ ਨੇ ਜੋ ਦਿਲ ਦੀ ਜਾਨਣ, ਮੇਰਾ ਚੀਸਾਂ ਦੁੱਖ ਵਡਾਉਂਦੀਆਂ ਨੇ,ਪੱਤਾ ਪੱਤਾ ਕਰ ਝੜ ਜਾਵਾਂਗਾ, ਪੱਤਝੜ ਦੀ ਰੁੱਤ ਤਾਂ ਆਉਣ ਦਿਓ,ਪੱਤਾ ਪੱਤਾ ਕਰ ਝੜ ਜਾਵਾਂਗਾ, ਪੱਤਝੜ ਦੀ ਰੁੱਤ ਤਾਂ ਆਉਣ ਦਿਓ,