* Advertisement


Author Topic: SIKH 1984  (Read 5424 times)

Daljeet Kaur

 • Guest
SIKH 1984
« on: June 03, 2014, 02:22:16 AM »
Jis noujvan nu kom da dard samajh aajave
jihne ik var sant ji nu sun liya firr ohh app
layi nahi kom layi jionde hai osde ander
azadi da jajba paida hunda hai firr koma
gulam nahi azad hundia ne te oss lehr nu
khadku lehar da nam ditta janda hai te assi
han oss lehr da hissa assi han oh roshni jo ik
din fir chamkegi

Daljeet Kaur

 • Guest
Re: SIKH 1984
« Reply #1 on: June 03, 2014, 02:25:14 AM »
ਮੈਂ ਕਰਦਾ ਹਾਂ ਗੱਲ ਉਸ ਸਮੇਂ ਦੀ,
ਜਦ ਹੋਇਆ ਕਹਿਰ ਪੰਜਾਬ ਉੱਤੇ,,
ਹੋਇਆ ਕਤਲੇਆਮ ਫੇਰ ਚੁਰਾਸੀ ਵਾਲਾ,
ਬਣ ਉੱਠੇ ਅੱਤਵਾਦੀ ਫੇਰ ਸਰਕਾਰੀ ਕੁੱਤੇ,,
ਮਾਰੇ ਨਿਰਦੋਸ਼ ਗਲਾਂ ਵਿੱਚ ਟਾਇਰ ਪਾ ਕੇ,
ਸਰਕਾਰੀ ਹੁਕਮਾਂ ਤੇ ਸਿੰਘ ਸਰਦਾਰ ਲੁੱਟੇ,,
ਮੈਂ ਕਰਦਾ ਹਾਂ ਗੱਲ ਉਸ ਸਮੇਂ ਦੀ...
ਮਾਵਾਂ ਉਡੀਕਣ ਪੁੱਤਰਾਂ ਨੂੰ ਬਰੂਹਾਂ ਵਿੱਚ ਖੜ ਕੇ,
ਪਰ ਪਤਾ ਥਹੁ ਕੋਈ ਨਾਂ ਕਿੱਥੇ ਗਏ ਕਿੱਥੇ ਸੁੱਟੇ,,
25000 ਦਾ ਮਿਲਿਆ ਨਾਂ ਹਿਸਾਬ ਕੋਈ,
ਮਾਰੇ ਬੇਕਸੂਰ ਨੌਜਵਾਨ ਚੜਦੀ ਜੋਬਨ ਰੁੱਤੇ,,
ਕਰ ਦਿੱਤੇ ਫੇਰ ਪਿੰਡਾਂ ਦੇ ਪਿੰਡ ਖਾਲੀ,
ਹੱਸਦੇ ਵੱਸਦੇ ਪਰਿਵਾਰ ਕਈ ਉਜਾੜ ਸੁੱਟੇ,,
ਮੈਂ ਕਰਦਾ ਹਾਂ ਗੱਲ ਉਸ ਸਮੇਂ ਦੀ...
ਮਿਲਿਆ ਇਨਸਾਫ ਕੋਈ ਨਾਂ ਤੀਹ ਵਰੇ ਹੋ ਗਏ,
ਅਸੀਂ ਪਤਾ ਨੀ ਅਜੇ ਵੀ ਕਿਹੜੀ ਨੀਂਦਰ ਸੁੱਤੇ,,
ਅਸੀਂ ਭਾਲਦੇ ਹਾਂ ਫੇਰ ਕੋਈ ਤੀਰ ਵਾਲਾ,
ਏਹੋ ਉਡੀਕ ਚ ਸਭਨਾਂ ਨੇ ਹਥਿਆਰ ਸੁੱਟੇ,,
ਮੈਂ ਕਰਦਾ ਹਾਂ ਗੱਲ ਉਸ ਸਮੇਂ ਦੀ,
ਜਦ ਹੋਇਆ ਕਹਿਰ ਪੰਜਾਬ ਉੱਤੇ...
ਇਹ ਕੈਸੀ ਅਣਹੋਣੀ...?
ਜਨਾਬ ਉਹ ਵੇਖੋ ਕੋਈ ਸਾਈਕਲ ਤੇ ਆ ਰਿਹਾ ਏ...
ਵੇਖਦੇ ਕੀ ਹੋ ਰੋਕੋ ਏਹਨੂੰ..? ਪੁੱਛੋ ਕਿਧਰ ਚੱਲਿਆ
ਏਨੀ ਰਾਤ ਨੂੰ..?
ਜਨਾਬ ਮੇਰੀ ਮਾਂ ਬੀਮਾਰ ਏ ਨਾਲ ਦੇ ਪਿੰਡੋਂ ਡਾਕਟਰ ਨੂੰ
ਬੁਲਾਉਣ ਜਾ ਰਿਹਾ ਸੀ...
ਡਾਕਟਰ ਨੂੰ ਬੁਲਾਉਣ ਜਾ ਰਿਹਾ ਸੀ ਜਾ ਸਾਡੀ ਅੱਤਵਾਦੀਆਂ
ਨੂੰ ਸੂਹ ਦੇਣ...?
ਨਹੀਂ ਜਨਾਬ ਮੈਂ ਗਰੀਬ ਨੇ ਏਸ ਕੰਮ ਤੋਂ ਕੀ ਲੈਣਾ...ਮੈਨੂੰ
ਜਾਣ ਦਿਉ ਜਨਾਬ ਜੀ,,
ਲੱਗਦਾ ਏਹਨੇ ਇੰਝ ਨੀ ਮੰਨਣਾ,,ਉਏ ਜਿੰਦਰਾ ਏਹਦੇ ਹੱਥ
ਬੰਨ ਪਿੱਛੇ ਕਰਕੇ,,,ਤੇ ਮਾਰ ਗੋਲੀ ਸਿਰ ਚ...,
ਜਨਾਬ ਜੀ.. ਮੈਂ ਕੀ ਕੀਤਾ ਏ ਜੀ ਮੇਰਾ ਕਸੂਰ ਕੀ ਏ.. ??
ਜੇ ਨਹੀ ਯਕੀਨ ਤਾਂ ਮੇਰੇ ਨਾਲ ਚੱਲ ਕੇ ਵੇਖ ਲਵੋ,,
ਅੱਛਾ ਸਾਲਿਆ ਨਖਰੇ ਕਰਦਾਂ.., ਅਸੀਂ ਨੌਕਰ ਰੱਖੇ ਆਂ ਤੇਰੇ
ਜੋ ਤੇਰੇ ਨਾਲ ਜਾਈਏ,, ਅਗਾਂਹ ਕਿਤੇ ਅੱਤਵਾਦੀਆਂ ਨੂੰ
ਤਾਂ ਨੀ ਬਿਠਾ ਰੱਖਿਆ..? ਉਏ ਜਿੰਦਰਾ ਲੈ ਜਾ ਏਹਨੂੰ ਕਰ
ਦਿਉ ਕੰਮ ਏਹਦੇ ਆਲਾ...
ਨਹੀ ਜਨਾਬ ਜੀ.. ਮੇਰੀਆਂ ਤਿੰਨ ਭੈਣਾਂ ਨੇ ਮਗਰ
ਕੱਲੀਆਂ..ਮਰ ਜਾਣਗੀਆਂ ਉਹ.. ਮੈਨੂੰ ਜਾਣ ਦਿਉ ਜਨਾਬ
ਜੀ... ਮੈਨੂੰ ਜਾਣਦਿਉ....
ਏਨੇ ਚ ਜਿੰਦਰ ਹੋਲਦਾਰ ਸਾਈਕਲ ਵਾਲੇ ਨੂੰ
ਘੜੀਸਦਾ ਹੋਇਆ ਲੈ ਜਾਂਦਾ ਹੈ..ਥੋੜੇ ਚਿਰ ਬਾਅਦ ਆ
ਕੇ... ਕਰਤਾ ਕੰਮ ਜਨਾਬ ਉਹਦੇ ਵਾਲਾ ਤਾਂ,,, ਦੱਸੋ ਹੁਣ
ਰੀਪੋਰਟ ਚ ਕੀ ਲਿਖਣਾ...?
ਹਾਂ ਲਿਖੋ... ਫਰੀਦਕੋਟ ਨਹਿਰ ਲਾਗੇ ਪੁਲਿਸ ਨਾਲ ਹੋਏ
ਮੁਕਾਬਲੇ ਚ.. ਬੱਬਰ ਖਾਲਸਾ ਦਾ ਇੱਕ ਖਤਰਨਾਕ
ਅੱਤਵਾਦੀ ਮਾਰਿਆ ਗਿਆ...

Daljeet Kaur

 • Guest
Re: SIKH 1984
« Reply #2 on: June 03, 2014, 02:29:24 AM »
ਪਤਾ ਲੱਗਾ ਜਦ ਦਿੱਲੀ ਕੀਤੇ ਸਿੰਘਾ ਦੇ ਕਾਰੇ ਦਾ
ਰੋਮ ਰੋਮ ਸੀ ਖਿੜ ਗਿਆ ਫਿਰ ਪੰਥ ਪਿਆਰੇ ਦਾ...
ਬੰਬਾ ਨਾਲ ਉਡਾਇਆ ਜਿਹਨੇ ਸਾਡੇ ਗੁਰਧਾਮਾ ਨੂੰ
ਗੋਲੀਆ ਦੇ ਨਾਲ ਭੁੰਨਿਆ ਸੀ ਨਿਰਦੋਸ ਜਵਾਨਾ ਨੂੰ
ਸਤਵੰਤ-ਬੇਅੰਤ ਸਿੰਘ ਨੇ ਕੀਤਾ ਉਹਦੀ ਖਤਮ
ਕਹਾਣੀ ਨੂੰ
ਮਾਰ ਗੋਲੀਆ ਕਰਤਾ ਢੇਰੀ ਸਿੰਘਾ ਨੇ ਇੰਦਰਾ ਰਾਣੀ ਨੂੰ
ਸਿੰਘਾ ਨੇ ਸਿਰ ਦੇ ਉੱਤੋ ਕਰਜ ਚੁਕਾ ਦਿੱਤੇ
ਦਿੱਲੀ ਦੇ ਮਹਿਲਾ ਵਿੱਚ ਪਿੱਟਣੇ ਰੋਣੇ ਪਾ

Daljeet Kaur

 • Guest
Re: SIKH 1984
« Reply #3 on: June 03, 2014, 02:34:20 AM »

ਇੱਕ ਵਾਰ ਸਿੱਖ ਸੰਗਤ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਆਈ ।
ਬਆਦ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਸੁਣਨ
ਲਈ ਚਲੇ ਗਈ । ਸਿੱਖ ਸੰਗਤ ਦੇ ਨਾਲ ਹੀ ਇੱਕ ਛੋਟਾ ਜਿਹਾ ਬੱਚਾ ਸੀ ਜੋ ਸੰਗਤ
ਚੋਂ ਉੱਠ ਕੇ ਸੰਤਾਂ ਵਲ ਨੂੰ ਤੁਰ ਪਿਆ, ਲਾਗੇ ਗਿਆ ਤਾਂ ਸਿੰਘਾ ਨੇ ਰੋਕ ਲਿਆ ਪਰ
ਸੰਤ ਕਹਿਣ ਲੱਗੇ ਕਿ ਮੇਰੇ ਕੋਲ ਆ ਲੈਣ ਦਿਉ ।

ਸੰਤਾਂ ਨੇ ਇਸ ਬੱਚੇ ਨੂੰ ਬੜਾ ਪਿਆਰ ਦਿੱਤਾ ਕੋਲ ਪਏ ਫਲ ਫਰੂਟ ਫੜਾਉਣੇ ਸ਼ੁਰੂ
ਕੀਤੇ । ਪਹਿਲਾਂ ਸੰਤਾਂ ਨੇ ਸੇਬ ਦਿੱਤਾ ਬੱਚੇ ਨੇ ਸਿਰ ਫੇਰ ਦਿੱਤਾ, ਫੇਰ ਸੰਤਾਂ ਨੇ
ਇਸ ਇੱਕ ਮਰੂਦ ਦਿੱਤਾ ਪਰ ਬੱਚੇ ਨੇ ਇਹ ਵੀ ਨਾ ਲਿਆ ਤਾਂ ਸੰਤ ਆਖਣ ਲੱਗੇ
ਕਿ ਪੁੱਤ ਤੂੰ ਕੀ ਲੈਣਾ ਚਾਹੁੰਦਾ ਹੈ ? ਤਾਂ ਉਸ ਬੱਚੇ ਨੇ ਸੰਤਾਂ ਦੇ ਰਿਵਾਲਵਰ ਨੂੰ
ਦਹਾਂ ਹੱਥਾਂ ਨਾਲ ਫੜ ਕੇ ਆਖਿਆ ਕਿ ਆਹ ।

ਸਿੰਘ ਸਾਰੇ ਹੈਰਾਨ ਹੋ ਗਏ ਤਾਂ ਸੰਤ ਆਖਣ ਲੱਗੇ ਕਿ ਅਗਰ ਇੱਥੇ ਕੋਈ ਅਖਬਾਰ
ਨਵੀਸ ਬੈਠਾ ਹੈ ਤਾਂ ਦੱਸ ਦਿਉ ਹਿੰਦੋਤਸਾਨੀ ਹਾਕਮਾਂ ਨੂੰ ਕਿ ਜਿਸ ਕੌਮ ਦੇ ਦੁੱਧ
ਚੁੰਘਦੇ ਬੱਚੇ ਹਥਿਆਰਾਂ ਨੂੰ ਇਸ ਤਰਾਂ ਖਿਡੌਣਿਆਂ ਵਾਗ ਪਿਆਰ ਕਰਦੇ ਹੋਣ ਉਸ
ਕੌਮ ਨੂੰ ਤੁਸੀਂ ਗੁਲਾਮ ਜਾਂ ਦਬਾ ਰੱਖਣ ਦਾ ਸੁਪਨਾ ਵੀ ਨਾ ਲਵੋ ।
ਇੱਕ ਦਮ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ l
ਰਾਜ ਕਰੇਗਾ ਖਾਲਸਾ ਦੇ ਜੈਕਾਰੇ
ਗੂੰਜ ਉੱਠੇ ।

Daljeet Kaur

 • Guest
Re: SIKH 1984
« Reply #4 on: June 03, 2014, 02:35:47 AM »
ਜਦੋਂ ਦਿਲ ਵਿੱਚ ਹੋਏ ਉਦਾਸੀ ਤਾਂ ਦਿਲਦਾਰ ਬਣਾਉਣਾ ਪੈਂਦਾ ,
ਜਦੋਂ ਮਸਲਾ ਹੋਵੇ ਸਾਡੀ ਇੱਜ਼ਤ ਦਾ ਫੇਰ ਸੀਸ ਕਟਾਉਣਾ ਪੈਂਦਾ
ਝੁੱਲਦੇ ਨਹੀਂ ਨਿਸ਼ਾਨ ਐਵੇਂ ਅੰਬਰਾਂ ਤੇ ਸਰਬੰਸ ਮਰਾਉਣਾ ਪੈਂਦਾ
ਜ਼ਾਲਮ ਪੱਗ ਨੂੰ ਹੱਥ ਪਾਵੇ ਹਥਿਆਰ ਉਠਾੳਣਾ ਪੈਂਦਾ

Daljeet Kaur

 • Guest
Re: SIKH 1984
« Reply #5 on: June 03, 2014, 02:40:02 AM »
ਬੱਬਰ ਖਾਲਸਾ ਦੀ ਕੁਰਬਾਨੀ ਨੂੰ ਕਿਤੇ ਭੁੱਲ ਨਾ ਜਾਇਓ, ਇਨਾ ਬੱਬਰਾ ਨੂੰ ਤੁਸੀ ਭੁਲਾ ਕੇ ਕਿਤੇ ਰੁਲ ਨਾ ਜਾਇਓ,------------

gurwinder hundal

 • Guest
Re: SIKH 1984
« Reply #6 on: June 04, 2014, 01:00:23 PM »
Nai bhulna 1984 ....

Daljeet Kaur

 • Guest
Re: SIKH 1984
« Reply #7 on: June 05, 2014, 12:22:49 PM »
ਰੌਸ਼ਨ ਦਿਮਾਗ ਬੱਬਰ ਸੂਰਮੇ ਵੀਰ ਦਲਜੀਤ ਸਿੰਘ ਬਿੱਟੂ ਜਿਸ ਦੀ ਚੁੱਪ ਤੌ
ਵੀ ਸਰਕਾਰਾ ਥਰ-ਥਰ ਕੰਬਦੀਆ ਹਨ -------
ਸਾਡੀ ਕੌਮ ਦੇ ਬੱਬਰ ਸੂਰਮੇ ਸ਼ਹੀਦ ਭਾਈ ਹਰਜਿੰਦਰ ਸਿੰਘ ਜ਼ਿੰਦਾ,ਸ਼ਹੀਦ
ਭਾਈ ਸੁੱਖਦੇਵ ਸਿੰਘ ਸੱਖਾ,ਸ਼ਹੀਦ ਭਾਈ ਗੁਰਜੀਤ ਸਿੰਘ,ਸ਼ਹੀਦ
ਜਨ:ਲਾਭ ਸਿੰਘ ਜੀ ਅਤੇ ਅਨੇਕਾ ਸੂਰਮਿਆ ਦੀਆ ਯਾਦਾ ਦੇ ਖਜ਼ਾਨੇ ਨੂੰ
ਆਪਣੇ ਦਿਲ ਵਿਚ ਸੰਭਾਲਣ ਵਾਲਾ ਅਤੇ ਆਪਣੇ ਮਨ ਨੂੰ ਨੀਵਾ ਤੇ ਮੱਤ ਨੂੰ
ਉੱਚੀ ਰੱਖਣ ਵਾਲੇ ਸੂਰਮਾ ਵੀਰ ਅਤੇ ਰੌਸ਼ਨ ਦਿਮਾਗ ਅਤੇ ਨਿਮਰਤਾ,ਸਹਿਜ਼
ਤੇ ਸ਼ਹਿਣਸ਼ੀਲਤਾ ਵਿਚ ਰਹਿਣ ਵਾਲੇ,ਨਿੱਤਨੇਮ ਤੇ ਸਿਮਰਨ ਨਾਲ ਰੰਗੀ ਰੂਹ ਦੌ
ਦਹਾਕਿਆ ਤੌ ਜ਼ੇਲਾ ਦੀਆ ਕਾਲ ਕੌਠੜੀਆ ਵਿਚ ਆਪਣੀ ਜ਼ਿੰਦਗੀ ਦੇ
ਕੀਮਤੀ ਪਲਾ ਨੂੰ ਗੁਜ਼ਾਰਨ ਵਾਲੇ ਬੱਬਰ ਸੂਰਮੇ ਵੀਰ ਦਲਜੀਤ ਸਿੰਘ ਬਿੱਟੂ
ਵੀਰ ਦੀ ਕੁਰਬਾਨੀ ਨੂੰ ਪਰਨਾਮ ਕਰਦੇ ਹਾ,

Daljeet Kaur

 • Guest
Re: SIKH 1984
« Reply #8 on: June 05, 2014, 12:26:20 PM »
ਖਾਲਿਸਤਾਨ ਵਾਲ਼ੀ ਪੋਸਟ ਤੋਂ ਜਿਸ ਕਿਸੇ ਨੂੰ ਕੋਈ
ਸਮੱਸਿਆ ਹੈ ਪੇਜ਼ ਛੱਡ ਕੇ ਜਾਵੇ ¶ ਮੈਨੂੰ ਸਮਝ
ਨੀ ਆਉਂਦੀ ਪਤਾ ਨੀ ਲੋਕਾਂ ਨੂੰ ਇੰਡੀਆ ਚ ਰਹਿ ਕੇ
ਮਾਵਾਂ ਭੈਣਾ ਰੰਡੀਆਂ ਕਰਾਉਣ ਦਾ ਸ਼ੋਂਕ ਕਿਉਂ ਪਿਆ ਹੈ?
ਕਹਿੰਦੇ ਖਾਲਿਸਤਾਨ ਨੀ ਲੈਣਾ! ਭਲਾ ਕੋਈ ਦੇਣ
ਵੀ ਆਇਆ ਕੋਈ! ਇਹ ਓਦੋਂ ਕਹੀਦਾ ਜਦੋਂ ਕੋਈ ਕਹੇ
ਕਿ ਭਾਈ ਆਪਦੀ ਚੀਜ਼ ਲੈਜਾ ਤੂੰ! ੮੪ ਤੋਂ ਬਾਅਦ
ਇੰਨਾ ਕੁਛ ਹੋਇਆ ਆਪਣੇ ਨਾਲ਼ ਫੇਰ ਵੀ ਕਹਿੰਦੇ
ਇੰਡੀਆ ਚ ਹੀ ਰਹਿਣਾ! ਕਾਹਤੋਂ ਰਹਿਣਾ ਦੱਸੋ
ਤਾਂ ਸਹੀ! ਸਾਡੇ ਤੋਂ ਗੁਲਾਮੀ ਨੀ ਕੱਟ ਹੁੰਦੀ ਹੋਰ!
ਗੁਲਾਮੀ ਦੀਆਂ ਨਿਸ਼ਾਨੀਆਂ ਦੱਸ ਦਿੰਦਾ ਹਾਂ ਪੜ੍ਹ
ਲਓ :--
੧. ਏਸ ਇੰਡੀਆ ਚ ਹਿੰਦੂ ਭਾਵੇਂ ਲੱਖਾਂ ਲੋਕਾਂ ਦਾ ਕਤਲ
ਕਰ ਦੇਣ ਪਰ ਓਹਨਾਂ ਦਾ ਨਾਮ ਅੱਤਵਾਦੀਆਂ ਚ
ਨਹੀਂ ਆਉਂਦਾ - ਸਿੱਖ ਨਸਲਕੁਸ਼ੀ ਨਵੰਬਰ ੧੯੮੪
੨. ਇਹ ਕਹਿੰਦੇ ਅਕਾਲ ਤਖਤ ਚ ਅੱਤਵਾਦੀ ਲੁਕੇ
ਸੀ ਤਾਂ ਉਡਾਉਣਾ ਪਿਆ! ਮੈਨੂੰ ਦੱਸੋ ਕੁਝ ਸਾਲ
ਪਹਿਲਾਂ ਤਾਜ ਹੋਟਲ ਚ ਵੀ ਅੱਤਵਾਦੀ ਲੁਕੇ ਸੀ ਹੋਟਲ
ਉਡਾਇਆ ਕਿਉਂ ਨੀ? ਕਿਉਂਕਿ ਹੋਟਲ ਚ ਹਿੰਦੂ
ਜਿਆਦਾ ਸਨ ਤਾਂ ਕਰਕੇ
੩. ਗੁਲਾਮੀ ਦੀ ਨਿਸ਼ਾਨੀ ਸਜ਼ਾ ਪੂਰੀ ਹੋਣ ਤੋਂ ਬਾਅਦ
ਵੀ ਸਿੰਘਾਂ ਨੂੰ ਸਜ਼ਾ ਮਿਲ਼ੀ ਹੋਈ ਹੈ!
੪ . ਹੁਣ ਦੇਖੋ ਭਾਈ ਦਵਿੰਦਰਪਾਲ ਸਿੰਘ ਭੁੱਲਰ ਵੀਰ
ਖਿਲਾਫ ੧੩੩ ਗਵਾਹਾਂ ਨੇ ਕਿਹਾ ਕਿ ਇਹ ਉਹ
ਬੰਦਾ ਨਹੀਂ ਜਿਹਨੇ ਬੰਬ
ਧਮਾਕਾ ਕੀਤਾ ਸੀ ਤਾਂ ਵੀ ਫਾਂਸੀ ਤੇ ਉਮਰਕੈਦ! ਏਹਦੂੰ
ਉਲਟ ਸੱਜਣ ਕੁਮਾਰ ੀਖਲ਼ਾਂਫ ੧੦੦ ਬੀਬੀਆਂ ਨੇ
ਗਵਾਹੀ ਦਿੱਤੀ ਉਹਨੂੰ ਕੋਈ ਸਜ਼ਾ ਨਹੀਂ! ਕਿਉਂ
ਕਿਉਂਕਿ ਉਹ ਹਿੰਦੂ ਹੈ ਏਸ ਲਈ?
੫. ਸਾਡੇ ਧਰਮ ਦੇ ਮਾਮਲਿਆਂ ਚ ਹਿੰਦੂ
ਲੋਕਾਂ ਦੀ ਦਖਲ ਅੰਦਾਜ਼ੀ ਕਿਉਂ ਸਾਡੀ ਮਰਜ਼ੀ ਹੈ
ਅਸੀਂ ਆਪਣੇ ਤਖਤ ਵਿੱਚ ਜਿਹਨੂੰ ਮਰਜ਼ੀ ਸਨਮਾਨਿਤ
ਕਰੀਏ! ਪਿੱਛੇ ਜਿਹੇ ਵਧਾਵਾ ਸਿੰਘ ਬੱਬਰ
ਜੀ ਦਾ ਸਨਮਾਨ ਕੀਤਾ ਗਿਆ ਤਾਂ ਇਹ ਕਹਿੰਦੇ ਸਿੱਖ
ਅੱਤਵਾਦੀਆਂ ਨੂੰ ਸਨਮਾਨ ਦਿੰਦੇ ਨੇ! ਨਾ ਤੁਸੀਂ ਸਾਡੇ ਤੋਂ
ਪੁੱਛ ਕੇ ਸਨਮਾਨਿਤ ਕਰਦੇ ਹੋ ਮੋਦੀ ਨੂੰ ਟਾਈਟਲਰ
ਨੂੰ ?,
੬. ਅੱਜ ਤੱਕ ਸਿੱਖਾਂ ਨੇ ਕੋਈ ਮੰਦਰ
ਨੀ ਢਾਹਿਆ! ,ਸਾਡੇ ਤਾਂ ਗੁਰੂ ਨੇ ਮੰਦਰਾਂ ਦੀਆਂ ਟੱਲੀਆਂ
ਖੜਕਦੀਆਂ ਰਹਿਣ ਲਈ ਸੀਸ਼ ਦੇ ਦਿੱਤਾ ਪਰ ਏਹਦੂੰ
ਉਲਟ ਦੇਖ ਲਓ ਗਿਆਨ ਗੋਦੜੀ ਗੁਰੂਦੁਆਰਾ ਕਿਵੇਂ
ਮੰਦਰ ਬਣਾ ਦਿੱਤਾ ਓਥੇ! ਕਿੰਨੇ ਗੁਰੂ ਘਰ ਢਾਏ ਗਏ!
ਕੀ ਚਾਹੰਦੇ ਹੋ ਗੁਲਾਮੀ ਕੱਟਣੀ ਹੈ ਜਾਂ ਇਹ ਫਾਹਾ ਗਲੋਂ
ਲਾਹੁਣਾ ਹੈ? ਖਾਲਿਸਤਾਨ ਵਗੈਰ ਗੁਲਾਮੀ ਗਲ਼ੋਂ
ਲਹਿਣੀ ਨੀ ਤੇ ਜਦੋਂ ਤੱਕ ਗੁਲਾਮੀ ਗਲ਼ੋਂ
ਲਹਿੰਦੀ ਨੀ ਤਦੋਂ ਤੱਕ ਸੰਘਰਸ਼ ਜਾਰੀ ਰਹੇਗਾ!
ਖਾਲਿਸਤਾਨ ਹਰ ਹਾਲਤ ਚ ਲੈਣਾ ਭਾਵੇਂ
ਕੁਤਰਾ ਕੁਤਰਾ ਹੋਣਾ ਪੈ ਜਾਵੇ! ਅਸੀਂ ਕਿਸੇ ਦੀਆਂ
ਮਿਨਤਾਂ ਨੀ ਕਰਦੇ ਕਿ ਤੁਸੀਂ ਖਾਲਿਸਤਾਨ ਚ. ਰਿਹੋ
ਇੰਡੀਆ ਦਾ ਗੇਟ ਖੁੱਲ੍ਹਾ ਰਹੇਗਾ ਤੁਹਾਡੇ ਲਈ! ਇੰਡੀਆ
ਚ ਸਿਰਫ ਹਿੰਦੂਆਂ ਨੂੰ ਹੀ ਮਾਨਤਾ ਹੈ ਪਰ
ਖਾਲਿਸਤਾਨ ਚ ਏਦਾਂ ਨਹੀਂ ਹੋਵੇਗਾ ਜੇ ਕੋਈ ਸਿੱਖ
ਵੀ ਗਲਤੀ ਕਰੇਗਾ! ਸੰਗਤ ਦੇ ਵਿੱਚ ਲਿਆ ਕੇ ਮੌਤ
ਦੀ ਸਜ਼ਾ ਦਿੱਤੀ ਜਾਏਗੀ! ਹੁਣ ਵੀ ਜੇ ਕੋਈ ਸਿੱਖ
ਕਹਿੰਦਾ ਖਾਲਿਸਤਾਨ ਨੀ ਲੈਣਾ ਵਾਰ
ਜਾਵਾਂ ਓਹਦੀ ਬੇਸ਼ਰਮੀ ਤੇ--

Daljeet Kaur

 • Guest
Re: SIKH 1984
« Reply #9 on: June 05, 2014, 12:27:19 PM »
ਗਾਧੀ ਵਾਗ ਨਈ ਅਸੀ ਕੌਈ ਚਰਖਆ ਚਲਾਉਣਾ ਹੈ, ਖਾਲਿਸਤਾਨ ਬਨਾਉਣ ਲਈ ਰੱਸਾ ਗਲ ਵਿੱਚ ਪਾਉਣਆ ਹੈ, ਜਿੰਨੇ ਮਰਜੀ ਕਰ ਲਓ ਜੁਲਮ ਅਸੀ ਹੱਸ-ਹੱਸ ਕੇ ਜ਼ਰਦੇ ਆ, ਫਾਸੀ ਦੀ ਖਬਰ ਸੁੱਣਕੇ ਖੁਸ਼ੀ ਚ, ਪਾਗਲ ਹੌਏ ਫਿਰਦੇ ਆ, ਕਿੰਨੇ ਡਰਪੌਕ ਬੰਦੇ ਆ ਤੁਹਾਡੇ ਚਿਹਰੇ ਦੱਸਦੇ ਆ

Daljeet Kaur

 • Guest
Re: SIKH 1984
« Reply #10 on: June 05, 2014, 12:29:44 PM »
ਮੈਂ ਇਸ ਦੁਨੀਆਂ ਤੇ ਜਦੋਂ ਅੱਖਾਂ ਖੋਲੀਆਂ ਤਾਂ ਆਪਣਿਆਂ ਦਾ ਖੂਨ ਡੁਲਦਾ ਵੇਖਿਆ , ਮੇਰੇ ਨੱਕ
ਨੂੰ ਪਹਿਲੀ ਗੰਧ ਹਵਾ ‘ਚ ਫੈਲੇ ਬਾਰੂਦ ਦੀ ਆਈ । ਕੰਨਾ ਨੇ ਭਾਰਤੀ ਫੌਜਾਂ ਦੇ
ਬੂਟਾਂ ਦੀ ਟਾਪ ਆਪਣਿਆਂ ਵਿਹੜਿਆਂ ‘ਚ ਸੁਣੀ, ਰਿੜਨ ਲੱਗੇ ਤਾਂ ਚਾਚਿਆਂ ਤਾਇਆਂ ਤੇ ਖੁਨ
ਨਾਲ ਲਿਬੜੀ ਸਰਦਲ ਟੱਪੀ । ਖੜੇ ਹੋਣ ਦੇ ਦਿਨੀ ਮਾਵਾਂ ਭੈਣਾਂ ਦੀ ਬੇਪੱਤੀ ਦੀਆਂ
ਗੱਲਾਂ ਕਿਤੇ ਖਲੋਣ ਜੋਗੇ ਨਾ ਛੱਡਦੀਆਂ ।
ਗੁਰਦਵਾਰੇ ‘ਚ ਭਾਈ ਕਥਾ ਕਰਦਿਆਂ ‘ਨਾ ਕੋਈ ਬੈਰੀ ਨਾਹੀ ਬੇਗਾਨਾ ਦੀ ਗੱਲ
ਕਰਦੇ ....ਮੇਰਾ ਬਜ਼ੁਰਗ ਪੜ੍ਹਦਾਦਾ ‘ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ
ਸਾਜਨ ’ ਪੜ੍ਹਦਾ, ਡੰਗਰਾਂ ਨੂੰ ਗਤਾਵਾ ਕਰਦਾ । ਇਹ ਉਲਝਣ ਉਸ ਉਮਰ ‘ਚ
ਏਨੀ ਵੱਡੀ ਸੀ ਕਿ ਸੋਚ ਕੇ ਸੁਲਝਾਈ ਨਹੀਂ ਜਾ ਸਕਦੀ ਸੀ । ਜਦੋਂ ਸੋਚ ਨੇ ਸੋਚਿਆ
ਤਾਂ ਸਾਡੇ ਸਾਹਮਣੇ , ਦੁਸਮਣ, ਮਿੱਤਰ, ਭਲੇ, ਬੁਰੇ ਦੀਆਂ ਸੈਕੜੇ ਕਹਾਣੀਆਂ ਸਨ । ਪਰ   ...ਅਸਾਂ ਚੁਣ ਕੇ ਇਕ ਨੂੰ ਆਪਣਾ ਦੁਸਮਣ ਮਿਥਿਆ । ਬਾਕੀ ਸਾਰੇ ਮਿੱਤਰ ਮਨ ਲਏ । ਇਹ
ਦੁਸ਼ਮਣ ਜਾਣਿਆਂ ਪਛਾਣਿਆਂ ਸੀ । ਉਹੀਉ 5 ਸਦੀਆਂ ਪੁਰਾਣਾ, ਸਾਡੇ ਬਜ਼ੁਰਗ ਨਾਲ
ਵੈਰ ਸੀ, ਜਿਨ੍ਹੇ ਸਰੇਆਮ ਭਰੀ ਸਭਾ ‘ਚ ਗਲ ਪਾਇਆ ਧਾਗਾ ਤੋੜ ਕੇ ਐਲਾਨ ਕਰ
ਦਿਤਾ ਸੀ , “ ਜਾਹ ਤੇਰੀ ਗੁਲਾਮੀ ਨਹੀਂ ਮੰਨਣੀ” । ਦੁਸ਼ਮਣ ਨੇ ਉਸ ਨਿਰਵੈਰ ਮੂਰਤ
ਨਾਲ ਦੁਸ਼ਮਣੀ ਪਾਈ, ਉਹੀਉ ਮੁਗਲਾਂ ਦੇ ਕੰਨ ਭਰਦਾ, ਉਨ੍ਹਾਂ ਦੇ ਨਾਲ ਚੜ ਕੇ
ਆਉਂਦਾ , ਬਾਈਧਾਰ ਦੇ ਰਜਿਆ ਦੇ ਅੰਦਰ ਵੀ ਉਹੀ ਬੋਲਦਾ , ਉਹ ਦਿੱਲੀ ਬੈਠਾ ਤੇ
ਭਾਵੇ ਲਾਹੌਰ ਉਸ ਨੇ ਆਪਣੀ ਵਾਹ ਲਾਉਣ ‘ਚ ਕੋਈ ਕਸਰ ਨਾ ਛੱਡੀ । ਉਹ ਸਾਡੇ
ਸਿਰਾਂ ਦੇ ਮੁੱਲ ਪਾਉਂਦਾ , ਬੰਦ ਬੰਦ ਕੱਟਦਾ, ਭਾਜੀਆਂ
ਪਾਉਂਦਾ .....ਅਸੀਂ ਭਾਜੀਆਂ ਮੋੜਦੇ ...... ਕਦੇ ਸਰਹੰਦ ਤੇ ਕਦੇ ਦਿੱਲੀ........।
ਅਸੀਂ ਬਾਹਾਂ ਦੇ ਜ਼ੋਰ ਨਾਲ ਉਸ ਦੀ ਗੁਲਾਮੀ ਨਹੀਂ ਮੰਨੀ .....ਪਰ ਦਿਮਾਗ ਤੋਂ
ਅਤਿ ਚਲਾਕ ਦੁਸ਼ਮਣ ਸਾਡੇ ਨਾਲ ਚਲਾਕੀ ਖੇਡ ਗਿਆ । ਅਸੀਂ ਸਿੱਧਰੇ ਉਸ ਦੀਆਂ
ਚਾਲਬਾਜ਼ੀਆਂ ਨਾ ਸਮਝ ਸਕੇ । ਸਾਡੀ ਮੱਤ ਤੇ ਪਰਦਾ ਪਿਆ ਉਦੋਂ ਚੁਕਿਆ ਗਿਆ ਜਦੋਂ
ਸਾਡੇ ਹੱਥੀ ਦਿਵਾਏ ਰਾਜ ਤੇ ਬਹਿ ਕੇ ਉਸ ਨੇ ਸਾਨੂੰ ਹੀ ਕੁਟਿਆ ਤੇ ਫਿਰ ਰੋਣ
ਵੀ ਨਾ ਦਿਤਾ ।
ਅੱਜ ਸਾਡੇ ਲਈ ਉਹ ਹਰ ਸਖਸ਼ ਮਿਤਰ ਏ ਜੋ ਗੁਲਾਮੀ ਦੀਆਂ
ਜੰਜੀਰਾਂ ਤੋੜਨਾ ਚਾਹੁੰਦਾ ਹੈ, ਜੋ ਹਵਾ ਤੋਂ ਉਲਟੀ ਦਿਸ਼ਾ ਨੂੰ ਉਡਦਾ ਹੈ । ਸਾਨੂੰ
ਲੰਕਾ ‘ਚ ਲੜਦੇ ਲਿਟੇ ਬੇਗਾਨੇ ਨਹੀਂ ਲੱਗਦੇ ਤੇ ਨਾ ਹੀ ਬਸਤਰ ਦੇ ਜੰਗਲਾ ‘ਚ
ਢਿੱਡਾਂ ਖਾਤਰ ਲੜਦੇ ‘ਲਿਤਾੜੇ ਯੋਧੇ’ । ਸਾਨੂੰ ਕਸ਼ਮੀਰੀ ਦੀ ‘ਆਜ਼ਾਦੀ’ ਦੀ ਮੰਗ
1947 ਤੋਂ ਪਹਿਲਾਂ ਹਿੰਦੂਸਤਾਨੀਆਂ ਦੀ ਮੰਗ ਤੋਂ ਵੱਖਰੀ ਨਹੀਂ ਲਗਦੀ । ਸਾਨੂੰ
ਪਾਕਿਸਤਾਨ ਨੂੰ ਅੱਖਾਂ ਕੱਡਦੇ ਬਲੋਚ ਉਲਟੀ ਹਵਾ ‘ਚ ਬਾਜਾਂ ਦੀਆਂ ਉਡਾਰੀਆਂ
ਲੱਗਦੀਆਂ ਨੇ । ਅਸੀਂ ਲੜ੍ਹ ਰਹੇ ਹਾ ਕਿਉਂ ਕਿ ਸਾਡੇ ਅੰਦਰ ਜੀਉਣ ਦੀ ਬਹੁਤ ਤਿੱਖੀ ਤੇਹ ਹੈ
। ਜੀਉਣ ਦੀ ਇਸ ਤੇਹ ਨੂੰ ਲਈ ਅਸੀਂ ਮਰ ਸਕਦੇ ਹਾ ।
ਸਾਨੂੰ ਜਦੋਂ ਕੋਈ ਹਵਾ ਦੇ ਖਿਲਾਫ ੳਠਣ ਦੀ ਗੱਲ ਕਰਦਾ ਤਾ ਬੜਾਂ ਈ
ਚੰਗਾ ਲੱਗਦਾ , ਕੋਈ ਚੌਧਰੀਆਂ ਦੇ ਸ਼ਮਲੇ ਤੇ ਵਿਠ ਕਰਨ ਦੀ ਕਵਿਤਾ ਲਿਖਦਾ ਤਾਂ ਸਾਡੇ
ਜ਼ਖਮਾਂ ਤੇ ਮਲਮ ਵਰਗਾ ਲੱਗਦਾ । ਪਰ ਜਦੋਂ ਸਾਡੇ ਭੁਲੇਖੇ ਦੂਰ ਹੁੰਦੇ ਨੇ ਤਾਂ ਅੰਦਰੋਂ ਕੁਝ
ਟੁਟਦਾ , ਜਿਨ੍ਹਾਂ ਨੂੰ ਅਸੀਂ ਬਾਜ ਸਮਝਦੇ ਸੀ ਉਹ ‘ਕਾਂ’ ਜਾਹਰ ਹੋ ਜਾਂਦੇ ਨੇ
ਤਾਂ ਡੱਲੇ ਦੀ ਪਰਖ ਵਾਲੀ ਸਾਖੀ ਯਾਦ ਆ ਜਾਂਦੀ । ਜਦੋਂ ਕੋਈ ਆਪਣੇ ਅੰਦਰ ਪਏ
ਜ਼ਹਿਰ ਨੂੰ ਉਗਲ ਕੇ ਉਸ ਗੰਗੂ ਦੀ ਰੂਹ ਦੀ ਪੁਸ਼ਤਪੁਨਾਹੀ ਕਰਦਾ ਤਾਂ ਸਾਡੀ ਅੱਖਾਂ ‘ਚ
ਰੜਕਦਾ ।

Daljeet Kaur

 • Guest
Re: SIKH 1984
« Reply #11 on: June 05, 2014, 12:32:35 PM »
ਖਾਲਿਸਤਾਨੀ ਵੀਰ ਨੇ ਪਾਣੀ ਦਾ ਗਿਲਾਸ ਪੀਕੇ ਤੇ ਕੱਚ ਦੇ ਗਿਲਾਸ ਨੂੰ ਸਾਰੀ ਪੁਲਿਸ ਸਾਹਮਣੇ ਤੌੜ ਕੇ ਕਿਹਾ ਪਿੰਡ ਤਾ ਦੂਰ ਦੀ ਗੱਲ ਹੈ, ਜੇ ਹਿੰਮਤ ਹੈ ਤਾ ਤੁਹਾਡੇ ਸਾਹਮਣੇ ਤੌੜੀ ਹੌਈ ਗਲਾਸੀ ਵਾਰੇ ਮਨਾਕੇ ਦਿਖਾ ਦਿਓ---------------ਮੱਖਣ ਸਿੰਘ ਗਿੱਲ

ਇਹ ਗੱਲ ਕਰੀਬ 1988-89 ਦੀ ਹੈ ਕਿ ਇਕ ਵਾਰ ਲੁਧਿਆਣੇ ਕੌਲ ਪੁਲਿਸ ਨੇ ਨਾਕਾ ਲਾਇਆ ਹੌਇਆ ਸੀ ਕਿ ਅਚਾਨਕ ਖਾਲਿਸਤਾਨੀ ਸਿੰਘਾ ਨੂੰ ਮੌਟਰ ਸਾਈਕਲ ਤੇ ਜਾਦਿਆ ਨੂੰ ਪੁਲਿਸ ਨੇ ਘੇਰ ਲਿਆ ਤੇ ਕੌਲ ਅਸਲਾ ਹੌਣ ਕਰਕੇ ਪੁਲਿਸ ਨੇ ਫੜ ਲਿਆ,ਪਰ ਉਸ ਖਾਲਿਸਤਾਨੀ ਵੀਰ ਦੇ ਸਿਰ ਦਾ ਇਨਾਮ ਪੁਲਿਸ ਨੇ ਰੱਖਿਆ ਸੀ, ਪਰ ਉਹ ਵੀਰ ਪੁਲਿਸ ਤੌ ਪਹਿਚਾਨਿਆ ਨਹੀ ਗਿਆ, ਤੇ ਪੁਲਿਸ ਨੇ ਉਨਾ ਦੌਵੇ ਵੀਰਾ ਨੂੰ ਚੁੱਕ ਕੇ ਗੱਡੀ ਵਿਚ ਸੁੱਟ ਕੇ ਲੁਧਿਆਣੇ ਥਾਣੇ ਲੈ ਗਏੇ, ਤੇ ਪੁਲਿਸ ਦੇ ਸਾਰੇ ਔਫੀਸਰ ਵੀ ਆ ਗਏ, ਤੇ ਉਨਾ ਪੁਲਿਸ ਔਫੀਸਰਾ ਨੇ ਬੜੇ ਰੌਅਬ ਨਾਲ ਪੁਛਿਆ ਖਾਲਿਸਤਾਨੀ ਵੀਰ ਨੂੰ ਕਿ ਓਏ ਦੱਸ ਤੇਰਾ ਪਿੰਡ ਕਿਹੜਾ ਹੈ----?

ਵੀਰ ਨੇ ਕਿਹਾ ਕਿ ਜਨਾਬ ਮੈਨੂ ਪਾਣੀ ਦਾ ਗਿਲਾਸ ਮਿਲ ਸਕਦਾ ਫਿਰ ਮੈ ਸਾਰਾ ਕੁਝ ਦੰਸ ਦਿੰਦ ਹਾ, ਤਾ ਕਹਿੰਦੇ ਪੁਲਿਸ ਵਾਲਾ ਸਟੀਲ ਦੇ ਗਿਲਾਸ ਵਿਚ ਪਾਣੀ ਲਿਆਦਾ ਤਾ ਦੇਖ ਕੇ ਖਾਲਿਸਤਾਨੀ ਵੀਰ ਨੇ ਕਿਹਾ ਜਨਾਬ ਮੈਨੂੰ ਸਟੀਲ ਦੇ ਨਹੀ ਕੱਚ ਦੇ ਗਲਾਸ ਵਿਚ ਪਾਣੀ ਚਾਹੀਦਾ ਹੈ, ਤਾ ਪੁਲਿਸ ਵਾਲੇ ਨੇ ਫਿਰ ਕੱਚ ਦੇ ਗਲਾਸ ਵਿਚ ਪਾਣੀ ਲਿਆਦਾ, ਤੇ ਉਸ ਖਾਲਿਸਤਾਨੀ ਵੀਰ ਨੇ ਪਾਣੀ ਦਾ ਗਿਲਾਸ ਪੀਕੇ ਤੇ ਕੱਚ ਦੇ ਗਿਲਾਸ ਨੂੰ ਸਾਰੀ ਪੁਲਿਸ ਸਾਹਮਣੇ ਤੌੜ ਕੇ ਖਾਲਿਸਤਾਨੀ ਵੀਰ ਨੇ ਪੂਰੇ ਜੌਸ਼ ਵਿਚ ਕਿਹਾ ਕਿ ਜਨਾਬ ਤੁਸੀ ਮੈਨੂੰ ਮੇਰਾ ਪਿੰਡ ਪੁੱਛਦੇ ਹੌ ਵੀਰ ਨੇ ਕਿਹਾ ਕਿ ਪਿੰਡ ਤਾ ਬਹੁਤ ਦੂਰ ਦੀ ਗੱਲ ਹੈ ਤੁਸੀ ਇਸ ਤਰਾ ਕਰੌ ਮੇਰੇ ਕੌਲੌ ਇਸ ਕੱਚ ਦੀ ਗਲਾਸੀ ਵਾਰੇ ਪੁੱਛੌ ਕਿ ਗਲਾਸੀ ਤੂੰ ਤੌੜੀ ਹੈ, ਵੀਰ ਨੇ ਕਿਹਾ ਮੈ ਤੁਹਾਡੇ ਸਾਹਮਣੇ ਕੱਚ ਦੀ ਗਲਾਸੀ ਤੌੜੀ ਹੈ ਮੈਨੂੰ ਮਨਾ ਕੇ ਦਿਖਾਓ ਮੈ ਇਹ ਗਲਾਸੀ ਹੀ ਨਹੀ ਤੌੜੀ,------? ਕਹਿੰਦੇ ਪੁਲਿਸ ਨੇ ਪੂਰਾ ਜੌਰ ਲਾ ਲਿਆ ਪਰ ਵੀਰ ਨੇ ਮੰਨਿਆ ਨਹੀ ਅਖੀਰ ਪੁਲਿਸ ਨੇ ਝੂਠੀ ਕਹਾਣੀ ਬਣਆ ਕੀ ਉਸ ਵੀਰ ਦਾ ਝੂਠਾ ਮੁਕਾਬਲਾ ਬਣਆ ਕੀ ਸ਼ਹੀਦ ਕਰ ਦਿੱਤਾ, ਇਹੌ ਜਹੇ ਸੂਰਮਿਆ ਦੀ ਕੁਰਬਾਨੀ ਲੱਖ-ਲੱਖ ਵਾਰ ਪਰਨਾਮ--

Daljeet Kaur

 • Guest
Re: SIKH 1984
« Reply #12 on: June 05, 2014, 12:34:21 PM »

ਗੱਲ ਨਾਨਕ ਸਾਹਿਬ ਦੀ ਹੁੰਦੀ ਏ, ਬਾਬਰ ਦੀ ਨਹੀਂ,
ਗੱਲ ਗੋਬਿੰਦ ਸਿੰਘ ਦੀ ਹੁੰਦੀ ਏ, ਔਰੰਗ ਦੀ ਨਹੀਂ, ਗੱਲ
ਤੱਤੀ ਤਵੀ ਦੀ ਹੁੰਦੀ ਏ, ਚੰਦੂ ਦੀ ਨਹੀਂ, ਗੱਲ ਛੋਟੇ
ਸਾਹਿਬਾਂ ਦੀ ਹੁੰਦੀ ਏ, ਗੰਗੂ ਦੀ ਨਹੀਂ, ਗੱਲ
ਚਾਲੀ ਸਿੰਘਾਂ ਦੀ ਹੁੰਦੀ ਏ, ਸ਼ਾਹੀ ਲਸ਼ਕਰ ਦੀ ਨਹੀਂ,
ਗੱਲ ਬੰਦਾ ਸਿੰਘ ਦੀ ਹੁੰਦੀ ਏ, ਖਾਨ ਵਜ਼ੀਰ ਦੀ ਨਹੀਂ,
ਗੱਲ ਠੰਡੇ ਬੁਰਜ਼ ਦੀ ਹੁੰਦੀ ਏ, ਮਹਿਖਾਨਿਆਂ ਦੀ ਨਹੀਂ,
ਗੱਲ ਚਾਂਦਨੀ ਚੌਂਕ ਦੀ ਹੁੰਦੀ ਏ,
ਕਸ਼ਮੀਰੀ ਪੰਡਿਤਾਂ ਦੀ ਨਹੀਂ, ਗੱਲ ਬਚਿੱਤਰ ਸਿੰਘ
ਦੀ ਹੁੰਦੀ ਏ, ਸ਼ਾਹ ਅਸਵਾਰ ਦੀ ਨਹੀਂ, ਗੱਲ ਤਾਰੂ
ਸਿੰਘ ਦੀ ਹੁੰਦੀ ਏ, ਸਿਦਕੋਂ ਡੋਲਿਆਂ ਦੀ ਨਹੀ, ਗੱਲ
ਆਰੇ ਹੇਠਲੇ ਸੀਸ ਦੀ ਹੁੰਦੀ ਏ,ਚਲਾਉਣ ਵਾਲੇ
ਦੀ ਨਹੀਂ, ਗੱਲ ਰੂੰ 'ਚ ਲਿਪਟੇ ਜਿਸਮ ਦੀ ਹੁੰਦੀ ਏ,
ਅੱਗ ਲਾਉਣ ਵਾਲੇ ਦੀ ਨਹੀਂ, ਗੱਲ ਸ਼ਹਿਬਾਜ ਸੁਬੇਗ
ਦੀ ਹੁੰਦੀ ਏ, ਚਰਖੜੀ ਘੁੰਮਾਉਣ ਵਾਲੇ ਦੀ ਨਹੀਂ, ਗੱਲ
ਨੇਜ਼ਿਆਂ 'ਤੇ ਟੰਗੇ ਬਾਲਾਂ ਦੀ ਹੁੰਦੀ ਏ, ਟੰਗਣ ਵਾਲਿਆਂ
ਦੀ ਨਹੀਂ, ਗੱਲ ਟਿੰਡ ਦੇ ਸਿਰਹਾਣੇ ਦੀ ਹੁੰਦੀ ਏ,
ਸ਼ਾਹੀ ਸੇਜਾਂ ਦੀ ਨਹੀਂ, ਗੱਲ ਰਣਜੀਤ ਸਿੰਘ
ਦੀ ਹੁੰਦੀ ਏ, ਤੇਜੇ ਤੇ ਲਾਲ ਦੀ ਨਹੀਂ, ਗੱਲ ਭਗਤ ਸਿੰਘ
ਦੀ ਹੁੰਦੀ ਏ, ਸਾਂਡਰਸ ਦੀ ਨਹੀਂ, ਗੱਲ ਊਧਮ ਸਿੰਘ
ਦੀ ਹੁੰਦੀ ਏ, ਉਡਵਾਇਰ ਦੀ ਨਹੀਂ, ਗੱਲ
ਗਦਰੀ ਬਾਬਿਆਂ ਦੀ ਹੁੰਦੀ ਏ, ਗਾਂਧੀ ਦੀ ਨਹੀਂ, ਗੱਲ
ਭਿੰਡਰਾਂ ਦੀ ਹੁੰਦੀ ਏ, ਇੰਦਰਾ ਦੀ ਨਹੀਂ, ਗੱਲ ਸੁੱਖੇ
ਜਿੰਦੇ ਦੀ ਹੁੰਦੀ ਏ, ਵੈਦਿਆ ਦੀ ਨਹੀਂ, ਗੱਲ ਸਿੰਘ
ਦਿਲਾਵਰ ਦੀ ਹੁੰਦੀ ਏ, ਬੇਅੰਤੇ ਦੀ ਨਹੀਂ, ਗੱਲ ਕਦੇ
ਹਾਰਾਂ ਦੀ ਵੀ ਹੁੰਦੀ ਏ, ਜਿੱਤਾਂ ਦੀ ਹੀ ਨਹੀਂ,
ਕਿਉਂਕਿ ਗੱਲ ਪੋਰਸ ਦੀ ਹੁੰਦੀ ਏ, ਸਿਕੰਦਰ ਦੀ ਨਹੀ

Daljeet Kaur

 • Guest
Re: SIKH 1984
« Reply #13 on: June 06, 2014, 12:38:16 PM »
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਫੌਜਾਂ ਛੱਡੀਆਂ ਹਿੰਦ ਸਰਕਾਰ ਨੇ,
ਕਹਿੰਦੇ ਤਖ਼ਤ ਅਕਾਲ ਨੂੰ ਢਾਹ ਦਿਓ,
ਕੋਈ ਬਚ ਜਾਵੇ ਨਾ ਖਾਲਸਾ,
ਭਾਵੇਂ ਫੌਜਾਂ ਸਾਰੀਆਂ ਲਾ ਦਿਓ,
ਪੰਜਾਬ ਨੂੰ ਦੁਸ਼ਮਣ ਦੇਸ਼ ਦੇ ਵਾਂਗਰਾਂ,
ਕਰ ਕੇ ਹਮਲਾ ਮਾਰ ਮੁਕਾ ਦਿਓ,
ਦੂਜੇ ਪਾਸੇ ਸ਼ੇਰ ਸੁਬੇਗ ਸਿੰਘ,
ਕਰੀ ਬੈਠਾ ਸੀ ਫੁੱਲ ਤਿਆਰੀ,
ਸਿੰਘ ਲਲਕਾਰ ਕੇ ਕਹਿੰਦੇ ਗਿੱਦੜੋ,
ਆਜੋ ਪਰਕਰਮਾ ਵੱਲ ਨੂੰ ਆਉ,
ਪਹਿਲਾਂ ਜਿਹਦੀ ਵਾਰੀ,
ਜੰਗ ਸ਼ੁਰੂ ਵਿੱਚ ਹੋ ਗਈ,
ਰਾਜ ਆਉਂਦੇ ਤੱਕ ਰਹਨੀ ਜਾਰੀ,
ਸੰਤ ਓਹ ਭਿੰਡਰਾਂਵਾਲਾ,
ਕੌਮ ਨੂੰ ਅਣਖ ਦੇ ਰਾਹ ਤੇ ਪਾ ਗਿਆ,
ਸੁਬੇਗ ਸਿੰਘ ਹੀਰਾ ਕੌਮ ਦਾ,
ਹਿੰਦ ਨੂੰ ਤਾਰੇ ਦਿਨ ਦਿਖਾ ਗਿਆ

Daljeet Kaur

 • Guest
Re: SIKH 1984
« Reply #14 on: June 06, 2014, 02:15:17 PM »
sant baba jarnail singh ji khalsa bhindranwale

[attachment deleted by admin]