* Advertisement


Author Topic: Sunny Singh(ਮੇਰੇ ਦਿਲ ਦਾ ਹਾਲ)  (Read 50830 times)

Offline Sunny Singh

 • ਤੂੰ ਖੁਦ ਨੂੰ ਆਕਲ ਕਹਿੰਦਾ ਏ, ਮੈਂ ਖੁਦ ਨੂੰ ਆਸ਼ਕ ਦੱਸਦਾਂ ਹਾਂ, ਇਹ ਲੋਕਾਂ ਤੇ ਛੱਡ ਦਈਏ, ਕੀਹਨੂੰ ਮਾਨ ਨੇ ਦਿੰਦੇ ਪੀਰਾਂ
 • Global Moderator
 • Full Member
 • ****
 • Posts: 241
 • Karma: +0/-0
 • ਅਮਲਾਂ ਤੋਂ ਬਿਨਾਂ ਇਲਮ ਨਕੰਮੇ ਹੁੰਦੇ ਨੇ!!!
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #375 on: November 10, 2017, 02:31:34 PM »
ਮਹਿਬੂਬ
.            ਸਾਰੇ ਪੁੱਛਦੇ ਰਹਿੰਦੇ ਤੂੰ ਉਦਾਸ ਕਿਉਂ ਰਹਿੰਦਾ ਕਿਸ ਮਹਿਬੂਬ ਲਈ ਉਦਾਸ ਏ ਜੋ ਤੇਰੀ ਜਿੰਦਗੀ ਵਿੱਚ ਨਹੀਂ ਆਈ ਅਤੇ ਤੂੰ ਉਸਦੇ ਵਿਰਾਗ ਵਿੱਚ ਉਦਾਸ ਰਹਿੰਦਾ,ਮੈਂ ਹਮੇਸ਼ਾ ਹੱਸ ਕੇ ਜਾਂ ਮਿੱਠੀ ਜਿਹੀ ਮੁਸਕਾਨ ਦੇ ਕੇ ਟਾਲ ਜਾਂਦਾ,ਸਭ ਉਦਾਸੀ ਦਾ ਪੁੱਛਦੇ ਮਹਿਬੂਬ ਦਾ ਪੁੱਛਦੇ ਪਰ ਕੋਈ ਇਹ ਨਹੀਂ ਪੁੱਛਦਾ ਕਿ ਉਸ ਨੂੰ ਕਦੇ ਮਿਲਿਆ ਏ ਵੀ ਕਦੇ ਕਿ ਨਹੀਂ??ਮੈਂ ਵੀ ਭਟਕ ਜਾਂਦਾ ਆਖਿਰ ਨੂੰ ਇਨਸਾਨ ਹੀ ਹਾਂ ਕੋਈ ਫਰਿਸ਼ਤਾ ਨਹੀਂ ਅਤੇ ਉਦਾਸੀ ਤੇ ਮਹਿਬੂਬ ਵਿੱਚ ਫਰਕ ਲੱਭਣ ਵਿੱਚ ਕਿਸੇ ਹੋਰ ਵਿੱਚ ਉਲਝ ਕੇ ਰਹਿ ਜਾਂਦਾ,ਸਭ ਕੁਝ ਦੇਖ ਸਮਝ ਕਿ ਇਹ ਹੀ ਚਾਹੁੰਦਾ ਜੇ ਕਿਸੇ ਨਾਲ ਪਿਆਰ ਹੋਣਾ ਬਾਬਾ ਬੁੱਲੇ ਸ਼ਾਹ ਵਰਗਾ ਹੋਵੇ ਸੱਜਣ ਵੀ ਓਦਾਂ ਦਾ ਹੋਵੇ ਜਿਸ ਦੇ ਰੰਗ ਵਿੱਚ ਰੰਗ ਹੋ ਜਾਵਾਂ,ਮੈਂ ਵੀ ਉਸ ਮਹਿਬੂਬ ਦਾ ਅਨੁਭਵ ਕਰਨਾ ਚਾਹੁੰਦਾ,ਵੈਸੇ ਓਸ਼ੋ ਦੇ ਵੀ ਇਹੋ  ਵਿਚਾਰ ਨੇ ਕਿ ਇੱਕ ਪਲ ਦੇ ਅਨੁਭਵ ਨਾਲ ਹੀ ਜਿੰਦਗੀ ਵਿੱਚ ਬਦਲਾਵ ਆ ਜਾਂਦਾ ਅਤੇ ਅਨੰਦਮਈ ਹੋ ਜਾਂਦੀ,ਹਰ ਗੁਣੀ ਗਿਆਨੀ ਦੇ ਵਿਚਾਰ ਪੜਦਾ ਸੁਣਦਾ ਰਹਿੰਦਾ ਪਰ ਪੱਲੇ ਕੁਝ ਨਹੀਂ ਪੈਂਦਾ,ਧਿਆਨ ਲਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਕਰ ਨਾ ਸਕਿਆ ਫਿਰ ਸੋਚਿਆ ਭੰਗ ਦੇ ਕਸ਼ ਲਾਇਆ ਕਰਾਂ ਉਸ ਨਾਲ ਧਿਆਨ ਵਧੀਆ ਲਗਦਾ,ਬੱਸ ਇਹੋ ਜਿਹੀਆਂ ਗੱਲਾਂ ਵਿੱਚ ਹੀ ਸੂਰਜ ਪੂਰਵ ਤੋਂ ਪੱਛਮ ਚੱਲ ਜਾਂਦਾ ਉਸ ਬੇਨਾਮੇ ਅਣਦੇਖੇ ਮਹਿਬੂਬ ਨੂੰ ਯਾਦ ਕਰਦਿਆਂ,ਸਾਰੇ ਕਹਿੰਦੇ ਪਤਾ ਟਿਕਾਣਾ ਨਾ ਦੱਸ ਨਾਮ ਹੀ ਦੱਸ ਦੇ,ਕੀ ਦੱਸਾਂ ਸਾਰੀ ਜਿੰਦਗੀ ਵਿੱਚ ਇੱਕ ਕਸਮ ਖਾਧੀ ਸੀ ਨਾਮ ਨਾ ਦੱਸਣ ਦੀ ਉਸ ਨੂੰ ਨਿਭਾਈ ਜਾਂਦਾ,ਹਾਂ ਮਹਿਬੂਬ ਦੇ ਮਿਲਣ ਦੀ ਚਾਹਤ ਆਖਰੀ ਸਾਹ ਤੱਕ ਏ ਜੋ ਮੈਨੂੰ ਜਿੰਦਗੀ ਜੀਣ ਦੀ ਪ੍ਰੇਰਣਾ ਦਿੰਦੀ!!
                ਸਨੀ ਕਮਲਾ!!!

pathak

 • Guest
Re: Sunny Singh(ਮੇਰੇ ਦਿਲ ਦਾ ਹਾਲ)
« Reply #376 on: November 11, 2017, 11:03:51 AM »
Dukha'n vaala eh din dhalega zaroor,
Aas rkho tuc. ... mehboob milega zaroor.!!!!

Offline Sunny Singh

 • ਤੂੰ ਖੁਦ ਨੂੰ ਆਕਲ ਕਹਿੰਦਾ ਏ, ਮੈਂ ਖੁਦ ਨੂੰ ਆਸ਼ਕ ਦੱਸਦਾਂ ਹਾਂ, ਇਹ ਲੋਕਾਂ ਤੇ ਛੱਡ ਦਈਏ, ਕੀਹਨੂੰ ਮਾਨ ਨੇ ਦਿੰਦੇ ਪੀਰਾਂ
 • Global Moderator
 • Full Member
 • ****
 • Posts: 241
 • Karma: +0/-0
 • ਅਮਲਾਂ ਤੋਂ ਬਿਨਾਂ ਇਲਮ ਨਕੰਮੇ ਹੁੰਦੇ ਨੇ!!!
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #377 on: November 14, 2017, 10:52:50 PM »
ਕੈਨੇਡਾ
ਹਰ ਪੰਜਾਬੀ ਦੇ ਸੁਪਨਿਆਂ ਦਾ ਦੇਸ਼ ਏ ਸ਼ਾਇਦ ਮੇਰਾ ਵੀ,ਕੈਨੇਡਾ ਆ ਕੇ ਉਹ ਕਹਾਵਤ ਸਮਝ ਆਉਂਦੀ ਮੱਛੀ ਪੱਥਰ ਚੱਟ ਕੇ ਮੁੜਦੀ,ਵੈਸੇ ਕੈਨੇਡਾ ਬਹੁਤ ਖੂਬਸੂਰਤ ਮੁਲਕ ਏ ਆਬੋ-ਹਵਾ ਸਿਹਤ ਲਈ ਲਾਭਦਾਇਕ ਏ,ਜਿੰਦਗੀ ਵਧੀਆ ਆ,ਏਨੇ ਪੈਸੇ 15 ਦਿਨਾਂ ਵਿੱਚ ਕਮਾ ਲੈਂਦਾ ਸ਼ਾਇਦ ਭਾਰਤ ਵਿੱਚ ਸਾਲ ਵਿੱਚ ਨਾ ਕਮਾ ਸਕਾਂ,ਪਰ ਪੈਸਾ ਮੇਰੀ ਮੰਜਿਲ ਕਦੇ ਨਹੀਂ ਸੀ ਨਾ ਪੰਜਾਬ ਵਿੱਚ ਨਾ ਕੈਨੇਡਾ ਆ ਕੇ,ਬੱਸ ਮਨ ਦਾ ਸਕੂਨ ਲੱਭ ਰਿਹਾ ਸੀ ਪੰਜਾਬ ਵਿੱਚ ਰਹਿ ਕੇ ਲਗਦਾ ਸੀ ਕੈਨੇਡਾ ਜਾ ਕੇ ਮਿਲ ਜਾਓ ਅਤੇ ਕੈਨੇਡਾ ਆ ਕੇ ਲੱਗ ਰਿਹਾ ਸਕੂਨ ਪੰਜਾਬ ਵਿੱਚ ਛੱਡ ਆਇਆ,ਆਪਣੇ ਨਾਲ ਲੜਦਿਆਂ ਅਤੇ ਮਨ ਦੀ ਸੰਤੁਸ਼ਟੀ ਲੱਭਦਿਆ ਆਪਣਾ ਘਰ ਦੂਰ ਛੱਡ ਆਇਆਂ,ਘਰ ਵੀ ਗਵਾਇਆ ਮਨ ਵੀ ਤ੍ਰਿਪਤ ਨਾ ਹੋਇਆ,ਵੈਸੇ ਇੱਕ ਗੱਲ ਚੰਗੀ ਕੀਤੀ ਮੈਂ ਪਿੰਡੋਂ ਮਿੱਟੀ ਲੈ ਆਇਆ ਸੀ ਆਉਣ ਲੱਗਿਆਂ ਬੈਗ ਵਿੱਚ ਹੁਣ ਮਿੱਟੀ ਨੂੰ ਸੀਨੇ ਨਾਲ ਲਾ ਕੇ ਪਿੰਡ ਚੱਲ ਜਾਂਦਾ,ਦੁਨੀਆਂ ਵਿੱਚ ਕੋਈ ਵੀ ਜਗ੍ਹਾ ਨਹੀਂ ਮੇਰੇ ਪਿੰਡ ਵਰਗੀ,ਕੈਨੇਡਾ ਆ ਕੇ ਸਿਰਫ ਇੱਕੋ ਗੱਲ ਸਿੱਖੀ ਮਨ ਦੀ ਸੰਤੁਸ਼ਟੀ ਸਭ ਕੁਝ ਏ ਜੇ ਮਨ ਨੀ ਰਾਜੀ ਜਿੱਥੇ ਮਰਜੀ ਚੱਲ ਜਾਵੋ ਤੜਪ ਲੱਗੀ ਰਹਿੰਦੀ,ਆਪਣੇ ਆਪ ਤੋਂ ਹਾਰ ਜਾਂਦਾ ਜਦੋਂ ਕੈਨੇਡਾ vs ਪਿੰਡ ਦਾ ਮੁਲਾਂਕਣ ਕਰਦਾ,ਮੇਰਾ ਪਿੰਡ ਹਰ ਸ਼ੈਅ ਤੇ ਭਾਰੀ ਪੈਂਦਾ!
ਸਨੀ ਕਮਲਾ!

Offline Kamalpreet Kaur

 • Full Member
 • ***
 • Posts: 137
 • Karma: +0/-0
 • Dhol Radio Listener
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #378 on: December 10, 2017, 03:47:42 AM »
Hi gud aa iklape wala jo tu likhya aa eh tere lyi e bilkul sahi te set baithda aa .
Okay sunny

Offline Kamalpreet Kaur

 • Full Member
 • ***
 • Posts: 137
 • Karma: +0/-0
 • Dhol Radio Listener
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #379 on: December 10, 2017, 03:53:55 AM »
Hi
Aaj after long time pishon tera eh sab likhya read kar rahi aa.nice lagya aaj mere kol free time c soo ithe aa gyi

Offline Sunny Singh

 • ਤੂੰ ਖੁਦ ਨੂੰ ਆਕਲ ਕਹਿੰਦਾ ਏ, ਮੈਂ ਖੁਦ ਨੂੰ ਆਸ਼ਕ ਦੱਸਦਾਂ ਹਾਂ, ਇਹ ਲੋਕਾਂ ਤੇ ਛੱਡ ਦਈਏ, ਕੀਹਨੂੰ ਮਾਨ ਨੇ ਦਿੰਦੇ ਪੀਰਾਂ
 • Global Moderator
 • Full Member
 • ****
 • Posts: 241
 • Karma: +0/-0
 • ਅਮਲਾਂ ਤੋਂ ਬਿਨਾਂ ਇਲਮ ਨਕੰਮੇ ਹੁੰਦੇ ਨੇ!!!
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #380 on: December 11, 2017, 11:14:32 AM »
ਮਾਇੰਡ ਗੇਮ
ਬਹੁਤ ਜਟਿਲ ਵਿਸ਼ਾ ਪਰ ਫਿਰ ਵੀ ਬਿਆਨ ਕਰਨ ਦੀ ਕੋਸ਼ਿਸ਼ ਕਰਾਂਗਾ,ਆਪਣੇ ਆਪ ਬਾਰੇ ਦੱਸਣਾ ਹਮੇਸ਼ਾ ਔਖਾ ਹੀ ਹੁੰਦਾ,ਆਚਰੀਯਾ ਚਾਣਕਿਆ ਦਾ ਫੈਨ ਹੋਣ ਦੇ ਨਾਤੇ ਲਿਖ ਰਿਹਾਂ,ਉਹ ਹਮੇਸ਼ਾ ਕਹਿੰਦੇ ਸੀ ਵਿਰੋਧੀ ਨੂੰ ਤਾਕਤਵਾਰ ਤੇ ਸਿਆਣਾ ਸਮਝੋ,ਏਦਾਂ ਦੇ ਹਾਲਾਤ ਪੈਦਾ ਕਰੋ ਕਿ ਅਗਲਾ ਸੋਚੇ ਤੁਸੀਂ ਨਾਸਮਝ ਓ,ਪਰ ਇਹ ਸੋਚ ਇਸ ਲਈ ਆਵੇ ਤੁਸੀਂ ਚਾਹੁੰਦੇ ਅਗਲਾ ਏਦਾਂ ਸੋਚੇ,ਬਹੁਤ ਮਿੱਤਰ ਪਿਆਰੇ ਕਹਿੰਦੇ ਤੇਰੀ ਲਿਖੀ ਗੱਲ ਸਮਝ ਨਹੀਂ ਆਉਂਦੀ,ਅੱਜ ਉਦਾਹਰਨ ਦੇ ਕੇ ਸਮਝਾਉਂਦਾ,ਕੋਈ ਵਾਰ-ਵਾਰ ਮੇਰੀ ਉਮਰ ਪੁੱਛ ਰਿਹਾ,ਮੈਂ ਦੱਸਣਾ ਨਹੀਂ ਚਾਹੁੰਦਾ ਪਰ ਅਗਲੇ ਨੂੰ ਆਪਣੀ ਉਮਰ 25ਸਾਲ ਦੱਸਣਾ ਚਾਹੁੰਦਾਹੁਣ ਮਾਇੰਡ ਗੇਮ ਸਟਾਰਟ ਹੁੰਦੀ,ਜਿਸ ਇਨਸਾਨ ਨਾਲ ਗੱਲ ਕਰ ਰਿਹਾਂ ਉਸ ਨੂੰ ਗੱਲੀਂ ਬਾਤੀ ਕਹਿ ਰਿਹਾਂ ਯਾਰ ਕੀ ਰੱਖਿਆ ਜਿੰਦਗੀ ਵਿੱਚ ਮੋਹ ਮਾਇਆ ਵਿੱਚ ਐਂਵੇ ਨੱਠ ਭੱਜ ਕਰ ਰਹੇ ਔਸਤਨ 60 ਸਾਲ ਜਿੰਦਗੀ 35 ਸਾਲ ਹੋਰ ਔਖੇ ਸੋਖੇ ਲੰਘ ਹੀ ਜਾਣਗੇ,ਬੱਸ ਅਗਲਾ ਸੋਚੇਗਾ 60-35=25 ਦਿਲੋ ਦਿਲੀ ਸਮਾਰਟ ਸਮੇਝਗਾ ਆਪਣੇ ਆਪ ਨੂੰ ਅਤੇ ਸੋਚੇਗਾ ਇਹ ਮੂਰਖ ਹੈ ਅਤੇ ਮੈਨੂੰ ਪਤਾ ਲੱਗ ਗਿਆ ਇਸ ਦੀ ਉਮਰ ਦਾ,ਪਰ ਅਸਲ ਵਿੱਚ ਮੇਰੀ ਹੀ ਸੋਚ ਸੀ ਉਹ ਮੈਨੂੰ 25 ਦਾ ਸਮਝੇ,ਅਗਲੇ ਨੂੰ ਸਮਾਰਟ ਬਣਾ ਦਿੱਤਾ ਉਹ ਵੀ ਖੁਸ਼ ਮੈਂ ਵੀ ਖੁਸ਼,ਬੱਸ ਇਹੋ ਜਿਹੀ ਹੀ ਹੁੰਦੀ ਏਦਾਂ ਦੀ ਗੇਮ,ਅਗਲੇ ਦੇ ਦਿਮਾਗ ਤੇ ਕੰਟਰੋਲ ਕਰਨਾ ਪਰ ਅਗਲੇ ਨੂੰ ਸਮਾਰਟ ਬਣਾ ਕੇ,ਜੇ ਕੁਝ ਸਮਝ ਆਇਆ ਜਵਾਬ ਕਰਨਾ ਨਹੀਂ ਤੇ ਸਮਝਣ ਦੀ ਕੋਸ਼ਿਸ਼ ਕਰਨਾ!!
ਸਨੀ ਕਮਲਾ!

Offline Sunny Singh

 • ਤੂੰ ਖੁਦ ਨੂੰ ਆਕਲ ਕਹਿੰਦਾ ਏ, ਮੈਂ ਖੁਦ ਨੂੰ ਆਸ਼ਕ ਦੱਸਦਾਂ ਹਾਂ, ਇਹ ਲੋਕਾਂ ਤੇ ਛੱਡ ਦਈਏ, ਕੀਹਨੂੰ ਮਾਨ ਨੇ ਦਿੰਦੇ ਪੀਰਾਂ
 • Global Moderator
 • Full Member
 • ****
 • Posts: 241
 • Karma: +0/-0
 • ਅਮਲਾਂ ਤੋਂ ਬਿਨਾਂ ਇਲਮ ਨਕੰਮੇ ਹੁੰਦੇ ਨੇ!!!
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #381 on: December 16, 2017, 08:11:47 PM »
ਟਾਇਮ ਟ੍ਰੈਵਲ
ਬਹੁਤ ਵਾਰ ਸੋਚਿਆ ਇਸ ਵਿਸ਼ੇ ਤੇ ਵਿਚਾਰ ਦੇਵਾਂ ਪਰ ਜਦੋਂ ਤੱਕ ਜਿਸ ਵਿਸ਼ੇ ਤੇ ਮੇਰੀ ਪਕੜ ਨਾ ਹੋਵੇ ਮੈਂ ਚੁੱਪ ਰਹਿਣਾ ਬੇਹਤਰ ਸਮਝਦਾ,ਪਰ ਇਹ ਵਿਸ਼ਾ ਏਦਾਂ ਦਾ ਅਸੀਂ ਪੰਜਾਬੀ ਬਹੁਤ ਘੱਟ ਜਾਣਦੇ ਇਸ ਲਈ ਆਪਣੇ ਕੱਚ-ਘਰੜ ਜਿਹੇ ਵਿਚਾਰ ਦੇ ਰਿਹਾਂ,ਇੱਕ ਗੱਲ ਹੋਰ ਮੈਨੂੰ ਲਾਇਕਾਂ ਦੀ ਵਾਸਨਾ ਨਹੀਂ ਪਰ ਸ਼ੇਅਰ ਕਰਨ ਲਈ  ਜਰੂਰ ਬੋਲਦਾ ਕਿਉਂਕਿ ਲੋਕਾਂ ਦੇ ਵਿਚਾਰਾਂ ਦੀ ਭੁੱਖ ਏ,ਜਦੋਂ ਤੁਸੀਂ ਸ਼ੇਅਰ ਕਰਦੇ ਤੁਹਾਡੇ ਦੋਸਤ ਵੀ ਵਿਚਾਰ ਦਿੰਦੇ ਉਸ ਵਿਸ਼ੇ ਤੇ ਅਤੇ ਤੁਹਾਡੇ ਕੁਮੈਂਟਾ ਤੋਂ ਬਹੁਤ ਕੁਝ ਸਿੱਖਦਾਂ,ਲਾਇਕ ਨਾਲੋਂ ਜਿਆਦਾ ਕੁਮੈਂਟ ਅਤੇ ਸ਼ੇਅਰ ਹੋ ਜਾਣ ਨਜਾਰਾ ਆ ਜਾਓ,ਖੇਰ ਵਿਸ਼ਾ ਟਾਇਮ ਟ੍ਰੈਵਲ ਦਾ ਏ,90% ਪੰਜਾਬੀ ਜਾਣਦੇ ਹੀ ਨਹੀ ਇਹ ਹੈ ਕੀ, ਅਸਲ ਵਿੱਚ ਵਿਗਆਨਕ ਯੰਤਰਾਂ ਨਾਲ ਆਪਣੇ ਪਾਸਟ ਅਤੇ ਭਵਿੱਖ ਵਿੱਚ ਜਾਣਾ ਇਸ ਨੂੰ ਟਾਇਮ ਟ੍ਰੈਵਲ ਕਹਿੰਦੇ ਤੁਸੀਂ ਆਪਣਾ ਪਾਸਟ ਅਤੇ ਭਵਿੱਖ ਬਦਲ ਸਕਦੇ,ਮੈਂ ਇਸ ਗੱਲ ਦਾ ਧਾਰਨੀ ਜੋ ਚੀਜ ਇਨਸਾਨ ਸੋਚ ਲੈਂਦਾ ਉਹ ਹੋ ਸਕਦੀ ਪਰ ਜੇ ਟਾਇਮ ਟ੍ਰੈਵਲ ਸੋਚਿਆ ਜਰੂਰ ਕਿਸੇ ਦਿਨ ਯਦਾਰਥ ਹੋਵੇਗਾ,ਪਰ ਫਿਰ ਰੱਬ ਦੀ ਹੋੰਦ ਖਤਮ ਹੋ ਜਾਵੇਗਾ ਜੇ ਆਪਣਾ ਪਾਸਟ ਤੇ ਫਿਓੂਚਰ ਆਪਣੇ ਹੱਥ ਹੋਵੇ,ਤੁਸੀਂ ਕੀ ਸੋਚਦੇ ਇਸ ਬਾਰੇ ਪਲੀਜ ਲਾਇਕ ਨਹੀਂ ਕੁਮੈਂਟ ਚਾਹੀਦੇ ਅਤੇ ਸ਼ੇਅਰ ਹੋ ਸਕੇ ਦੋਸਤਾ ਨੂੰ ਟੈਗ ਕਰੋ ਜੋ ਸਹੀ ਜਵਾਬ ਦੇ ਸਕਦੇ,ਲਾਇਕ ਤੇ ਕਲਿੱਕ ਨਾ ਕਰਕੇ ਸ਼ੇਅਰ ਤੇ ਕਲਿੱਕ ਕਰਿਓ,ਫਿਰ ਜੋ ਵੀ ਵਿਚਾਰ ਜਿਆਦਾ ਹੋਣਗੇ ਉਸ ਤੇ ਟਾਪਿਕ ਰੱਖਾਂਗੇ!!
ਸਨੀ ਸਿੰਘ!

Offline Sunny Singh

 • ਤੂੰ ਖੁਦ ਨੂੰ ਆਕਲ ਕਹਿੰਦਾ ਏ, ਮੈਂ ਖੁਦ ਨੂੰ ਆਸ਼ਕ ਦੱਸਦਾਂ ਹਾਂ, ਇਹ ਲੋਕਾਂ ਤੇ ਛੱਡ ਦਈਏ, ਕੀਹਨੂੰ ਮਾਨ ਨੇ ਦਿੰਦੇ ਪੀਰਾਂ
 • Global Moderator
 • Full Member
 • ****
 • Posts: 241
 • Karma: +0/-0
 • ਅਮਲਾਂ ਤੋਂ ਬਿਨਾਂ ਇਲਮ ਨਕੰਮੇ ਹੁੰਦੇ ਨੇ!!!
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #382 on: March 22, 2018, 03:23:47 PM »
ਮੰਨੋਰੰਜਨ
ਇਨਸਾਨ ਆਪਣੇ ਮੰਨੋਰੰਜਨ ਲਈ ਕਿੰਨੇ ਹੱਥ-ਕੰਡੇ ਕਰਦਾ,ਇੱਥੋਂ ਤੱਕ ਕਿ ਜਾਨਵਰਾਂ ਨੂੰ ਵੀ ਆਪਸ ਵਿੱਚ ਲੜਾਉਂਦਾ,ਕੋਈ ਕਿੱਤਾ ਮਾੜਾ ਨਹੀਂ ਲੇਕਿਨ ਪੁਰਾਣੇ ਜਮਾਨੇ ਦੇ ਭੰਡ ਜਾਂ ਪੰਜਾਬੀ ਵਿੱਚ ਬੋਲਾਂ ਜੋ ਕੰਜਰ ਹੁੰਦੇ ਸੀ ਉਹ ਅੱਜ ਕੱਲ ਹੀਰੋ ਜਾਂ ਗਾਇਕ ਬਣੇ ਫਿਰਦੇ,ਮੇਰਾ ਲਿਖਣ ਦਾ ਮਤਲਵ ਕਿਸੇ ਵੀ ਕੰਮ ਨੂੰ ਨੀਵਾਂ ਦਿਖਾਉਣਾ ਨਹੀਂ ਬੱਸ ਆਪਣੀ ਸੋਚ ਨੂੰ ਉਜਾਗਰ ਕਰਨਾ ਹੈ,ਬਹੁਤੀ ਪੁਰਾਣੀ ਗੱਲ ਨਹੀਂ ਲੋਕ ਗਾਉਣ ਵਾਲਿਆਂ ਨੂੰ ਕੰਜਰ ਅਤੇ ਐਕਟਰ ਨੂੰ ਭੰਡ ਕਹਿੰਦੇ ਸਨ,ਭੰਡਾ ਤੋਂ ਹੀਰੋ ਇਸ ਲਈ ਹੋ ਗਏ ਸਾਨੂੰ ਮੰਨੋਰੰਜਨ ਚਾਹੀਦਾ,ਅਸੀਂ ਆਤਮਿਕ ਖੁਸ਼ੀ ਗਵਾ ਲਈ ਅਸੀਂ ਬਾਹਰ ਖੁਸ਼ੀਆਂ ਲੱਭਦੇ ਇਸ ਲਈ ਇਹ ਸਾਡੇ ਹੀਰੋ ਹੋ ਗਏ,ਤਿੰਨ ਘੰਟੇ ਦੀ ਫਿਲਮ ਦੇਖ ਕੇ ਥੀਏਟਰ ਵਿੱਚ ਅਸੀਂ ਓਨਾਂ ਟਾਇਮ ਖੁਸ਼ ਹੋ ਲੈਂਦੇ ਪਰ ਸਾਰਾ ਦਿਨ ਨਹੀਂ ਹੋ ਸਕਦੇ,ਕਿਉਂਕਿ ਉਹ ਬਾਹਰੀ ਖੁਸ਼ੀ ਏ ਜਾਂ ਮੰਨੋਰੰਜਨ ਏ,ਅਸੀਂ ਏਦਾਂ ਦੇ ਕਿਉਂ ਨਹੀਂ ਹੋ ਜਾਂਦੇ ਮਹਿਸੂਸ ਹੋਵੇ 24 ਘੰਟੇ ਥੀਏਟਰ ਵਿੱਚ ਬੈਠੇ ਜਾਂ ਸੰਗੀਤ ਸੁਣ ਰਹੇ,ਅਸੀਂ ਅੰਦਰੂਨੀ ਖੁਸ਼ੀ ਗਵਾ ਲਈ ਅਤੇ ਉਸ ਨੂੰ ਲੱਭਣ ਦੀ ਕੋਸ਼ਿਸ਼ ਨਾ ਕਰਕੇ ਬਾਹਰ ਭਾਲਦੇ ਅਤੇ ਕਿਸੇ ਟਾਇਮ ਦੇ ਕੰਜਰ ਸਾਡੇ ਰੋਲ ਮਾਡਲ ਬਣ ਗਏ,ਜੇ ਇਨਸਾਨ ਆਪਣੇ ਅੰਦਰੋ ਮੰਨੋਰਜਕ ਹੋ ਜਾਵੇ ਹੋਰ ਕਿਸੇ ਮੰਨੋਰੰਜਨ ਦੀ ਲੋੜ ਨਹੀਂ,ਇਨਸਾਨ ਆਪਣੇ ਆਪ ਨੂੰ ਬਹਿਲਾਉਣ ਲਈ ਕਿੰਨੀਆ ਖੋਜਾਂ ਕਰਦਾ ਫੇਸਬੁੱਕ ਯੂਟਿਊਬ ਵੀ ਉਹਨਾਂ ਮੰਨੋਰੰਜਕ ਸਾਧਨਾ ਵਿੱਚੋਂ ਏ,ਪਰ ਆਪਣੇ ਅੰਤਰੀਵ ਅੰਦ ਦੱਬੇ ਮੰਨੋਰੰਜਨ ਨੂੰ ਉਘੇੜਨ ਦੀ ਕੋਸ਼ਿਸ਼ ਨਹੀਂ ਕਰਦਾ ਅਤੇ ਅਸਲੀ ਮੰਨੋਰੰਜਨ ਤੋਂ ਵਾਂਝਿਆ ਹੀ ਧਰਤੀ ਨੂੰ ਅਲਵਿਦਾ ਕਹਿ ਜਾਂਦਾ!
ਸਨੀ ਕਮਲਾ!!!

Offline Kamalpreet Kaur

 • Full Member
 • ***
 • Posts: 137
 • Karma: +0/-0
 • Dhol Radio Listener
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #383 on: March 24, 2018, 04:10:17 PM »
Hi
Very nice