* Advertisement


Author Topic: Real warriors...!!!!!  (Read 578 times)

Offline Aman Singh

  • Newbie
  • *
  • Posts: 29
  • Karma: +0/-0
  • HRD WRK !!! ALWAYS !!! BE HUMAN !!!
    • View Profile
Real warriors...!!!!!
« on: December 04, 2015, 03:24:44 PM »
ਵਿਕਦੇ ਜਿਹੜੇ ਆਪ ਕਦੇ ਨਾ ਵਿਕਦੀਆਂ ਫਿਰ ਤਸਵੀਰਾਂ ਨੇ
ਹੱਥਾਂ ਵਿੱਚ ਹੱਥਕੜੀਆਂ ਸਾਡੇ ਪੈਰਾਂ ਵਿੱਚ ਜ਼ੰਜ਼ੀਰਾਂ ਨੇ!

ਰੰਗ ਲਹੂ ਦਾ ਹੋਰ ਚੜ ਗਿਆ ਮਿੱਟੀ ਦੇ ਰੰਗ ਸੂਹੇ ਤੇ
ਜਦ ਵੈਰੀ ਨੇ ਲਲਕਾਰੇ ਮਾਰੇ ਖੜਕੇ ਸਾਡੇ ਬੂਹੇ ਤੇ
ਅਣਖਾਂ ਨੂੰ ਵੰਗਾਰ ਪਈ ਤਾਂ ਤਣ ਗਈਆਂ ਸ਼ਮਸ਼ੀਰਾਂ ਨੇ
ਹੱਥਾਂ ਵਿੱਚ ਹੱਥਕੜੀਆਂ ਸਾਡੇ ਪੈਰਾਂ ਵਿੱਚ ਜ਼ੰਜ਼ੀਰਾਂ ਨੇ!

ਖੁੱਲੀ ਦਾਹੜੀ, ਸਿਰ ਤੇ ਪੱਗਾਂ ਖਤਰਾ ਜਾਪੇ ਤਖਤਾਂ ਨੂੰ
ਡੁੱਬਣੋ ਕੌਣ ਬਚਾ ਸਕਦਾ ਏ ਭਲਾ ਸ਼ਰਾਪੇ ਤਖਤਾਂ ਨੂੰ
ਦਿਨ ਜਾਲਮ ਦੇ ਥੋੜੇ ਰਹਿਗੇ, ਕੀਤੇ ਬਚਨ ਫਕੀਰਾਂ ਨੇ
ਹੱਥਾਂ ਵਿੱਚ ਹੱਥਕੜੀਆਂ ਸਾਡੇ ਪੈਰਾਂ ਵਿੱਚ ਜ਼ੰਜ਼ੀਰਾਂ ਨੇ!

ਕੁੱਟ ਕੇ ਸਾਡੇ ਅੰਗ ਤੋੜਦੇ ਸੱਦ ਕੇ ਸਾਨੂੰ ਥਾਣਿਆਂ ਦੇ ਵਿੱਚ
ਕੁਝ ਨੇ ਚੰਦੂ ਗੰਗੂ ਓਥੇ, ਬਾਕੀ ਸਾਡੇ ਬਾਣਿਆਂ ਦੇ ਵਿੱਚ
ਪੱਕੇ ਹੋਰ ਇਰਾਦੇ ਕਰਤੇ ਪੱਟਾਂ ਵਿੱਚ ਪਏ ਚੀਰਾਂ ਨੇ
ਹੱਥਾਂ ਵਿੱਚ ਹੱਥਕੜੀਆਂ ਸਾਡੇ ਪੈਰਾਂ ਵਿੱਚ ਜ਼ੰਜ਼ੀਰਾਂ ਨੇ!

ਰਾਹਾਂ ਉੱਤੇ ਅੱਖਾਂ ਰੱਖੀਆਂ, ਮਾਂਵਾਂ ਦੇ ਦਿਲ ਸੋਹਲ ਜਹੇ ਸੀ
ਪੁੱਤ ਆਏ ਦਾ ਮੱਥਾ ਚੁੰਮਣਾ, ਚਾਅ ਕਿੰਨੇ ਅਣਭੋਲ ਜਹੇ ਸੀ
ਪੈਰ ਘਰਾਂ ਨੂੰ ਪਾਏ ਨਾ ਪਰ ਘਰ ਤੋਂ ਨਿਕਲੇ ਵੀਰਾਂ ਨੇ
ਹੱਥਾਂ ਵਿੱਚ ਹੱਥਕੜੀਆਂ ਸਾਡੇ ਪੈਰਾਂ ਵਿੱਚ ਜ਼ੰਜ਼ੀਰਾਂ ਨੇ!

ਵਾਂਗ ਕਬੂਤਰ ਬੰਦ ਕਰ ਅੱਖਾਂ ਜੁਲਮ ਕਦੇ ਵੀ ਰੁਕਦੇ ਨਾ
ਜਾਲਮ ਕੁੱਟ ਕੁੱਟ ਹੰਭ ਜਾਂਦੇ ਨੇ, ਯੋਧੇ ਤਾਂ ਕਦੇ ਝੁਕਦੇ ਨਾ
ਸਿਦਕ ਸਾਡੇ ਤੇ ਹਮਲਾ ਕਰਕੇ ਦਿੱਤੀਆਂ ਖਿੱਚ ਲਕੀਰਾਂ ਨੇ
ਹੱਥਾਂ ਵਿੱਚ ਹੱਥਕੜੀਆਂ ਸਾਡੇ ਪੈਰਾਂ ਵਿੱਚ ਜ਼ੰਜ਼ੀਰਾਂ ਨੇ!

Offline Kamalpreet Kaur

  • Full Member
  • ***
  • Posts: 136
  • Karma: +0/-0
  • Dhol Radio Listener
    • View Profile
Re: Real warriors...!!!!!
« Reply #1 on: December 04, 2015, 03:34:28 PM »
Very nice lines aa aman

Offline Sekhon sukh

  • Newbie
  • *
  • Posts: 35
  • Karma: +0/-0
  • Dhol Radio Listener
    • View Profile
Re: Real warriors...!!!!!
« Reply #2 on: December 04, 2015, 03:38:22 PM »
aman veera very nice line  (thekiss) thank u bro god bless u