* Advertisement


Author Topic: ਕਿਉ ਗਾਣਿਆ ਚ ਕੁੜੀ ਬਿਨਾ ਸਰਦਾ ਨਹੀ ? - "Taur Kaur'  (Read 545 times)

S.Saini

  • Guest
ਕਿਉ ਗਾਣਿਆ ਚ ਕੁੜੀ ਬਿਨਾ ਸਰਦਾ ਨਹੀ ,
ਪਟੌਲੇ ਬਿਨਾਂ ਗੱਲ ਕੌਈ ਕਰਦਾ ਨਹੀ |
ਹਰ ਪਾਸੇ ਕਿੱਸਾ ਤੁਸੀ ਆਮ ਕਰਤਾ ,
ਸਾਰੇ ਪੰਜਾਬ ਵਿੱਚ ਕੁੜੀਆ ਨੂੰ ਕਿਉ ਬਦਨਾਮ ਕਰਤਾ |

ਕਾਲਜ ਚ ਜਿੱਦਣ ਵੀ ਡਾਂਗ ਖੜਕੇ ,
ਆਖੇ ਕਿਸੇ ਕੁੜੀ ਦੇ ਸਿਰ ਚੜਕੇ |
ਮਰਨ ਲੱਗਿਆ ਮੈਂ ਤੇਰਾ ਨਾਮ ਕਰਤਾ ,
ਸਾਰੇ ਪੰਜਾਬ ਵਿੱਚ ਕੁੜੀਆ ਨੂੰ ਕਿਉ ਬਦਨਾਮ ਕਰਤਾ |

ਆ ਗਿਆ ਪੁਲਿਸ ਦੇ ਜਦ ਤੂੰ ਅੜਿਕੇ ਵੇ ,
ਜਵਾਨੀ ਵਾਲੇ ਰੰਗ ਤੇਰੇ ਪੈ ਜਾਣੇ ਫਿੱਕੇ ਵੇ ,
ਸੜਕ ਤੇ ਟਰੈਫਿਕ ਵੀ  ਤੂੰ ਜਾਮ ਕਰਤਾ ,
ਸਾਰੇ ਪੰਜਾਬ ਵਿੱਚ ਕੁੜੀਆ ਨੂੰ ਕਿਉ ਬਦਨਾਮ ਕਰਤਾ |

ਗੀਤਾਂ ਵਿੱਚ ਲੈਂਦੇ ਰਹੇ ਜੇ ਤੁਸੀ ਕੁੜੀਆ ਦਾ ਨਾਂ ,
ਅੱਗੇ ਤੌਂ ਫਿਰ ਧੀ ਕੌਈ ਜੰਮੂ ਨਾ ਕੌਈ ਮਾਂ |
"ਸੈਣੀ" ਦਾ ਜਿੰਦਗੀ ਜਿਊਣਾ ਵੀ ਹਰਾਮ ਕਰਤਾ ,
ਸਾਰੇ ਪੰਜਾਬ ਵਿੱਚ ਕੁੜੀਆ ਨੂੰ ਕਿਉ ਬਦਨਾਮ ਕਰਤਾ |

samreet kaur

  • Guest
very nice written saini true said . (perfect)

Offline Kamalpreet Kaur

  • Full Member
  • ***
  • Posts: 136
  • Karma: +0/-0
  • Dhol Radio Listener
    • View Profile
Hi
Really nice likhya aa