Dhol Radio Forum

Sikh Radio Offical => Sikh History => Topic started by: Prabh Maan on March 17, 2016, 09:59:04 AM

Title: sachi gal
Post by: Prabh Maan on March 17, 2016, 09:59:04 AM
ਬਦਲੀ ਹੋਈ ਆਵਾਜ ਵਿੱਚ ਗੱਲਾਂ ਕਰਨਾ, ਜਾ ਕਿਸੇ ਭੂਤ ਪਰੇਤ ਆਤਮਾ ਦਾ ਆਉਣਾ,,,,,

ਆਮ ਤੋਰ ਤੇ ਆਪਾਂ ਦੇਖਦੇ ਹਾਂ ਕਿ ਕੋਈ ਇੰਨਸਾਨ ਬਦਲੀ ਆਵਾਜ ਵਿੱਚ ਗੱਲ ਕਰਨ ਲੱਗ ਜਾਂਦੇ ਹਨ, ਤੇ ਉਹਨਾ ਨੂੰ ਲੋਕ ਭੂਤ ਆਉਣਾ ਪਰੇਤ ਆਉਣਾ ਕਹਿਣ ਲੱਗ ਜਾਂਦੇ ਹਨ, ਤੇ ਉਹਨਾ ਮਰੀਜਾਂ ਨੁੰ ਆਮ ਤੋਰ ਤੇ ਟੂਣਿਆ ਵਾਲਿਆ ਤਾਂਤਰਿਕਾ ਜਾ ਸਾਧਾ ਕੋਲ ਲਿਜਾਇਆ ਜਾਂਦਾ ਹੈ, ਉਹ ਬਦਲੀ ਆਵਾਜ ਵਿੱਚ ਅਤੇ ਬਦਲੇ ਸਬਦਾਂ ਵਿੱਚ ਗੱਲਾਂ ਕਰਦੇ ਹਨ, ਤੇ ਉਹਦੋਂ ਤਾਂਤਰਿਕਾ ਦੁਆਰਾ ਕਿਹਾ ਜਾਂਦਾ ਹੈ ਕਿ ਇਹ ਹੋਰ ਕਿਸੇ ਪ੍ਾਂਤ ਸੂਬੇ ਦੀ ਭਾਸਾ ਵਿੱਚ ਗੱਲ ਕਰ ਰਿਹਾ ਹੈ!

ਇਨਸਾਨ ਦਾ ਬਦਲੀ ਹੋਈ ਆਵਾਜ ਵਿੱਚ ਗੱਲਾਂ ਕਰਨਾ ਕੁੱਝ ਵੀ ਨਹੀ ਹੈ, ਸਗੋਂ ਗਲਾਸੋਲਾਲੀਆ ( glossolalia) ਨਾ ਦੀ ਇੱਕ ਮਾਨਸਿਕ ਬੀਮਾਰੀ ਹੈ! ਤੇ ਲੋਕੀ ਇਸ ਮਾਨਸਿਕ ਰੋਗੀ ਨੂੰ ਇਲਾਜ ਕਰਵਾਉਣ ਦੀ ਜਗਾ ਤੇ ਸਾਧਾ , ਤਾਂਤਰਿਕਾ ਕੋਲ ਲੈ ਜਾਂਦੇ ਹਨ, ਤੇ ਉਸ ਤੋ ਬਾਦ ਨਾ ਤੇ ਉਹ ਮਾਨਸਿਕ ਰੋਗੀ ਠੀਕ ਹੁੰਦਾ ਹੈ, ਉਹ ਸਾਰੀ ਉਮਰ ਹੀ ਵਹਿਮਾ ਭਰਮਾਂ ਚ ਹੀ ਉਲਝਿਆ ਰਹਿੰਦਾ ਹੈ,

ਅੱਜ ਦੇ ਯੁੱਗ ਵਿੱਚ ਵੀ ਲੋਕ ਭੂਤ ਪਰੇਤਾਂ ਦੀਆਂ ਕਹਾਣੀਆ ਤੇ ਯਕੀਨ ਕਰੀ ਜਾਂਦੇ, ਇਸ ਲਈ ਆਪਣੇ ਲਿੰਕ ਵਾਲੇ ਲੋਕਾਂ ਨੂੰ ਇਹੋ ਜਿਹੇ ਵਹਿਮਾ ਭਰਮਾ ਵਾਰੇ ਸੁਚੇਤ ਕਰਨਾ ਚਾਹੀਦਾ, ਤੇ ਸਹੀ ਜਾਣਕਾਰੀ ਦੇਣੀ ਚਾਹੀਦੀ ਉਹਨਾ ਨੂੰ......
Title: Re: sachi gal
Post by: Prabh Maan on March 17, 2016, 10:36:36 AM

ਧਰਤੀ ਦਾ ਫਰਿਸ਼ਤਾ .......!!ਪਟਨਾ ਸ਼ਹਿਰ ਅੰਦਰ ਇੱਕ ਨੱਬੇ ਸਾਲ ਪੁਰਾਣਾ ਸਰਕਾਰੀ ਹਸਪਤਾਲ ਹੈ ਤੇ ਉਸ 1480 ਬਿਸਤਰਿਆਂ ਵਾਲੇ ਹਸਪਤਾਲ ਅੰਦਰ ਇੱਕ ਲਾਵਰਸ ਮਰੀਜ਼ਾਂ ਦਾ ਵਾਰਡ ਹੈ । ਜਿਸ ਮਰੀਜ਼ ਮਗਰ ਕੋਈ ਨਹੀਂ ਹੁੰਦਾ, ਉਸ ਨੂੰ ਇਸ ਵਾਰਡ 'ਚ ਸੁੱਟ ਦਿੱਤਾ ਜਾਂਦਾ ਹੈ। ਕੰਧਾਂ ਬਦਹਾਲ, ਫ਼ਰਸ਼ ਉਖੜੀ ਤੇ ਚੂਹਿਆਂ ਦਾ ਰਾਜ, ਇਸ ਵਾਰਡ ਦੀ ਪਹਿਚਾਣ ਹੈ। ਪ੍ਰੰਤੂ ਸ਼ਹਿਰ ਅੰਦਰ ਇੱਕ ਅਜਿਹਾ ਵੀ ਸ਼ਖਸ ਹੈ, ਜੋ ਜਿਊਂਦਾ ਹੀ ਇਨਾਂ ਲਈ ਲਾਵਰਸਾਂ ਲਈ ਹੈ। ਏਸ ਪਾਕ ਰੂਹ ਦਾ ਨਾਂ ਹੈ; ਗੁਰਮੀਤ ਸਿੰਘ। ਸਾਰਾ ਦਿਨ ਕੱਪੜੇ ਦੀ ਦੁਕਾਨ 'ਤੇ ਕੰਮ ਕਰਨ ਉਪਰੰਤ ਉਹ ਸਿੱਧਾ ਘਰ ਨਹੀਂ ਜਾਂਦਾ ਬਲਕਿ ਆਪਣੇ ਬਣਾਏ ਮੀਨੂ ਅਨੁਸਾਰ ਉਹ ਲਾਵਰਸ ਮਰੀਜ਼ਾਂ ਲਈ ਪਹਿਲਾਂ ਖਾਣਾ ਲੈ ਕੇ ਜਾਂਦਾ ਹੈ ਤੇ ਫੇਰ ਉਨਾਂ ਨੂੰ ਜਾ ਕੇ ਛਕਾਉਂਦਾ ਹੈ। ਜਿਸ ਦੀਆਂ ਬਾਹਾਂ ਨਹੀਂ, ਉਹਦੇ ਮੂੰਹ 'ਚ ਆਪ ਬੁਰਕੀਆਂ ਪਾਉਂਦਾ ਹੈ। ਜਿਸ ਨੂੰ ਦਵਾਈ ਦੀ ਲੋੜ ਹੋਵੇ ਉਸ ਨੂੰ ਦਵਾਈ ਲੈ ਕੇ ਦੇਂਦਾ ਹੈ। ਇਹ ਮਹਾਨ ਕਾਜ ਕੰਮ ਨਿਬੇੜ ਕੇ ਹੀ ਉਹ ਦੇਰ ਰਾਤ ਘਰ ਜਾਂਦਾ ਹੈ । ਵੀਹ ਸਾਲ ਪਹਿਲਾਂ ਅਚਾਨਕ ਉਸ ਨੇ ਇਹ ਸੇਵਾ ਆਰੰਭ ਕੀਤੀ ਸੀ ਪਰ ਹੁਣ ਤਾਂ ਚੌਦਾਂ ਸਾਲ ਹੋਗੇ ਉਹ ਕਿਸੇ ਰਿਸ਼ਤੇਦਾਰੀ ਵਿਚ ਵੀ ਇਹ ਸੋਚ ਕੇ ਨਹੀਂ ਗਿਆ ਕਿ ਜੇ ਮੈਂ ਕਿਤੇ ਚਲਾ ਗਿਆ ਤਾਂ ਪਿਛੋਂ ਇਨਾਂ 'ਇਨਸਾਨੀਅਤ ਦੇ ਰਿਸ਼ਤੇਦਾਰਾਂ' ਦਾ ਕੀ ਹੋਵੇਗਾ । ਅੱਜ ਪਟਨੇ ਵਿਚ ਕਿਹਾ ਜਾਂਦਾ ਹੈ ; ਜਿਸ ਦਾ ਕੋਈ ਨਹੀਂ, ਉਸ ਦਾ ਗੁਰਮੀਤ ਸਿੰਘ ਹੈ। ਮੇਰੇ ਵੱਲੋਂ ਚਰਨਵੰਦਨਾ ਇਸ ਫਰਿਸ਼ਤੇ ਨੂੰ।
Title: Re: sachi gal
Post by: Prabh Maan on May 17, 2016, 09:36:42 PM
Life Of A Real Jatt
ਉਪਰਲੀ ਦੁਨੀਆ
ਇਸ ਦੁਨੀਆ ਤੇ ਤਾਂ ਜੱਟ ਮਸ਼ਹੂਰ ਸੀ ਹੀ ਉਪਰਲੀਆ ਦੁਨੀਆ ਤੇ ਵੀ ਜੱਟਾਂ ਦੇ ਬੜੇ ਚਰਚੇ ਹੋਣ ਲੱਗੇ।ਇਹ ਉਹ ਦੁਨੀਆ ਸੀ ਜਿੱਥੇ ਮਰਨ ਤੋਂ ਬਾਦ ਬੰਦਾ ਚਲਾ ਜਾਂਦਾ ਸੀ।ਰੱਬ ਇਹ ਸੁਣ ਕੇ ਬੜਾ ਹੈਰਾਨ ਹੋਇਆ ਕਿ ਇਹ ਜੱਟ ਕੀ ਚੀਜ ਨੇ ਆਖਿਰ ਬਣਾਇਆ ਹੇਇਆ ਤਾਂ ਮੇਰਾ ਈ ਆ ਇਹ ਬੰਦਾ ਵੀ ਫਿਰ ਇਹਦੀ ਇੰਨੀ ਚੜਾਈ ਕਿਓ ? ਰੱਬ ਕਹਿੰਦਾ ਇੰਨਾ ਤਾਂ ਲੋਕ ਮੇਰਾ ਨਾਮ ਨਹੀ ਜਪਦੇ ਜਿੰਨਾ ਲੋਕ ਜੱਟ ਜੱਟ ਕਰਦੇ ਫਿਰਦੇ ਆ।ਟੈਲੀਵਿਜਨਾਂ ਚ , ਗਾਣਿਆਂ ਚ ,ਸੱਥਾਂ ਚ । ਕੋਈ ਕਹਿੰਦਾ ਜੱਟ ਫੈਰ ਕਰਦਾ,ਕੋਈ ਕਹਿੰਦਾ ਜੱਟ ਜੁਗਾੜੀ ਆ ,ਕੋਈ ਕਹਿੰਦਾ ਜੱਟ ਦਾ ਖਰਾਬ ਦਿਮਾਗ ਵੀ ਕੁੜੀ ਦੇ ਦਿਮਾਗ ਜਿੰਨਾ ਕੰਮ ਕਰਦਾ ਰਹਿੰਦਾ ਹੈ।ਰੱਬ ਕਹਿੰਦਾ ਇਹ ਕਿਹੋ ਜਾ ਦਿਮਾਗ ਆ ਮੈਂ ਤਾਂ ਇਹੋ ਜਾ ਕੋਈ ਦਿਮਾਗ ਨੀ ਪਾਇਆ ਸੱਭ ਦੇ ਬਰਾਬਰ ਦਿਮਾਗ ਪਾਏ ਸੀ ਜੱਟ ਨੇ ਇਹ ਦਿਮਾਗ ਕਿੱਥੋਂ ਪਵਾ ਲਿਆ।
ਫਿਰ ਰੱਬ ਕਹਿੰਦਾ ਕਿਸੇ ਜੱਟਾਂ ਦੇ ਮੁੰਡੇ ਨੂੰ ਬੁਲਾਓ ਤੇ ਪੁੱਛੀਏ ਸਾਰਾ ਮਸਲਾ ਕੀ ਆ। ਫਿਰ ਇੱਕ ਜੱਟ ਦਾ ਮੁੰਡਾ ਰੱਬ ਦੇ ਸਾਹਮਣੇ ਪੇਸ਼ ਕੀਤਾ ਗਿਆ। ਰੱਬ ਕਹਿੰਦਾ ਹਾਂ ਵੀ ਕਾਕਾ ਆਪਣੇ ਜੱਟਾਂ ਬਾਰੇ ਦੱਸ ਤੁਸੀ ਕੀ ਚੀਜ ਹੁੰਨੇ ਓ। ਉਹ ਕਹਿੰਦਾ ਜੱਟ ਉਹਨਾਂ ਵਿੱਚੋਂ ਜੀਹਨੂੰ ਲੋਕੀ ਸਿਰਾ ਕਹਿੰਦੇ ਨੇ।ਕਹਿੰਦਾ ਜੀ ਸਾਡੀ ਤਾਂ ਫੁੱਲ ਚੜਾਈ ਆ ਪੂਰੀ ਦੁਨੀਆ ਤੇ, ਗੀਤਾਂ ਵਿੱਚ ਸਾਡਾ ਨਾਂ ਚਲਦਾ । ਕਹਿੰਦਾ ਮੈਂ ਤਾਂ ਚੰਡੀਗੜ ਕਾਲਜ ਚ ਪੜਦਾ ਸੀ, ਪਿੰਡੋਂ ਬਾਪੂ ਪੂਰਾ ਖਰਚਾ ਭੇਜਦਾ ਸੀ।ਆਪਾਂ ਲੰਡੀ ਜੀਪ ਰੱਖੀ ਸੀ , ਇੱਕ ਬੁਲਟ ਰੱਖਿਆ ਸੀ। ਪੂਰਾ ਟੌਂਰਹ ਨਾਲ ਰਹੀਦਾ ਸੀ।ਫਿਰ ਰੱਬ ਕਹਿੰਦਾ ਤੇਰੀ ਮੌਤ ਕਿਵੇ ਹੋਈ ਕਾਕਾ ਤਾਂ ਉਹ ਕਹਿੰਦਾ ਉਹ ਤਾਂ ਜੀ ਉਹ ਕਾਲਜ ਚ ਪਰਧਾਨਗੀ ਦਾ ਮਸਲਾ ਸੀ ਗੋਲੀ ਲੱਗ ਗਈ।ਉਸ ਮੁੰਡੇ ਨੂੰ ਮੌਤ ਦਾ ਵੀ ਕੋਈ ਪਛਤਾਵਾ ਨਹੀ ਸੀ,
ਪਰ ਹੋਵੇ ਵੀ ਕੀ ਉਹਨੇ ਤਾਂ ਇਹੋ ਕੁਝ ਈ ਸੁਣਿਆ ਸੀ ਨਿੱਕੇ ਹੁੰਦਿਆ ਤੋਂ ਆਪਣੇ ਬਾਰੇ ਵੀ ਜੱਟ ਤੇਂ ਇਦਾਂ ਦੇ ਈ ਹੁੰਦੇ ਆ, ਜੱਟ ਦਾ ਅਸਲੀ ਚਿਹਰਾ ਤਾਂ ਉਸਨੇ ਦੇਖਿਆ ਈ ਨਹੀ ਸੀ।
ਫਿਰ ਰੱਬ ਕਹਿੰਦਾ ਇਹਦੇ ਮਾਂ ਬਾਪ ਨੂੰ ਬੁਲਾਓ।ਉਹਨਾਂ ਨੂੰ ਰੱਬ ਦੇ ਸਾਹਮਣੇ ਪੇਸ਼ ਕੀਤਾ ਗਿਆ। ਰੱਬ ਕਹਿੰਦਾ ਤੁਸੀ ਦੱਸੋ ਆਪਣੀ ਜਿੰਦਗੀ ਬਾਰੇ ਤਾਂ ਉਹ ਜੱਟ ਕਹਿੰਦਾ ਸਾਡੀ ਕਾਹਦੀ ਜਿੰਦਗੀ ਜੀ ਸਭ ਤੋਂ ਦੁਖੀ ਤਾਂ ਅਸੀ ਸੀ ਦੁਨੀਆ ਤੇ।ਢਾਈ ਏਕੜ ਜਮੀਨ ਹਿੱਸੇ ਆਈ ਸੀ ਜਦੋਂ ਵੱਡਾ ਭਰਾ ਅੱਡ ਹੋਇਆ ।ਘਰ ਦੇ ਹਲਾਤ ਖਰਾਬ ਈ ਸੀ ਘਰੇ ਗਰੀਬੀ ਬਹੁਤ ਸੀ।ਮੈਂ ਖੇਤੀ ਕਰਦਾ ਸੀ ਤੇ ਮੇਰੇ ਘਰੋਂ ਲੋਕਾਂ ਦਾ ਸੂਤ ਕੱਤਦੀ ਸੀ ਚਰਖੇ ਤੇ ਉਹ ਸਾਰੀ ਸਾਰੀ ਰਾਤ ਕੱਤਦੀ ਰਹਿੰਦੀ ਤੇ ਸਾਰਾ ਦਿਨ ਕੋਹਾਂ ਮੀਲ ਦੂਰ ਉਸਦੀਆਂ ਚਾਹਾਂ ਰੋਟੀਆਂ ਢੋਂਦੀ ਰਹਿੰਦੀ।ਉਹ ਕਹਿੰਦਾ ਮੁੰਡੇ ਨੂੰ ਨਿੱਕੇ ਹੁੰਦਿਆਂ ਤੋਂ ਪੜਨ ਲਈ ਸ਼ਹਿਰ ਭੇਜਿਆ, ਹੋਸਟਲ ਵਿੱਚ ਰੱਖਿਆ ਤਾਂ ਜੋ ਚੰਗੀ ਪੜਾਈ ਕਰਕੇ ਕੁਸ਼ ਬਣ ਜਾਵੇ ਤੇ ਸਾਡੀ ਹਾਲਤ ਵਿੱਚ ਕੁਸ਼ ਸੁਧਾਰ ਹੋ ਜਾਵੇ।ਠੇਕੇ ਤੇ ਜਮੀਨ ਲੈ ਲੈ ਕੇ ਉਸ ਦੀਆਂ ਫੀਸਾਂ  ਭਰਦਾ ਰਿਹਾ। ਜਮੀਨ ਵਿੱਚੋਂ ਵੀ ਕੁਸ਼ ਨਾ ਬਚਦਾ ਨਾ ਕੋਈ ਬੀਜ ਸਹੀ ਮਿਲਦਾ ਨਾ ਸਪਰੇ।ਫਿਰ ਮੁੰਡਾ ਕਾਲਜ ਵਿੱਚ ਹੋ ਗਿਆ ,ਅਸੀ ਆਪ ਭੁੱਖੇ ਰਹਿ ਰਹਿ ਇਹਦਾ ਖਰਚਾ ਭੇਜਦੇ ਰਹੇ। ਮੁੰਡਾ ਉੱਥੇ ਤਕੜੇ ਲੋਕਾਂ ਦੇ ਮੁੰਡਿਆਂ ਨਾਲ ਰਲ ਗਿਆ, ਉਹਨਾਂ ਦੀ ਰੀਸ ਕਰਨ ਲੱਗਾ, ਨਸ਼ੇ-ਪੱਤੇ ਤੇ ਲੱਗ ਗਿਆ। ਹੋਲੀ ਹੋਲੀ ਸਿਰ ਕਰਜਾ ਚੜਦਾ ਗਿਆ, ਡੇਢ ਕਿੱਲਾ ਜਮੀਨ ਵਿਕ ਗਈ ਇਸਦੀ ਪੜਾਈ ਤੇ ਪਰ ਅਸੀ ਇਸਨੂੰ ਨਾ ਦੱਸਿਆ ਵੀ ਇਸਦਾ ਦਿਲ ਨਾ ਟੁੱਟ ਜਾਵੇ।
ਜੱਟ ਜੱਟ ਨੂੰ ਖਾਣ ਲੱਗ ਪਿਆ।ਤਕੜੇ ਜੱਟ ਲੀਡਰ ਬਣ ਗਏ।ਸਾਰਾ ਪੰਜਾਬ ਲੁੱਟ ਲੁੱਟ ਖਾ ਗਏ। ਇੱਕ ਪਾਸੇ ਜੱਟ ਭੁੱਖਾ ਤੜਫ ਤੜਫ ਕੇ ਮਰਨ ਲੱਗਾ ਦੂਜੇ ਪਾਸੇ ਲੀਡਰ ਖਾਣੋਂ ਨਾ ਹਟੇ ਪਰ ਢਿੱਡ ਪੜਵਾ ਲਏ। ਰੱਬ ਕਹਿੰਦਾ ਜੇ ਇਹ ਹਲਾਤ ਨੇ ਤਾਂ ਗੀਤਾਂ ਵਿੱਚ ਕਿਓ ਚਰਚੇ ਨੇ ਜੱਟਾਂ ਦੇ ਤਾਂ ਜੱਟ ਕਹਿੰਦਾ ਉਹ ਅਸਲੀ ਜੱਟ ਨਹੀ ਜੋ ਜੱਟਾਂ ਦੇ ਨਾਂ ਤੇ ਲਿਖੀ ਜਾਂਦੇ ਨੇ , ਗਾਈ ਜਾਂਦੇ ਨੇ ਤੇ ਸੁਣੀ ਜਾਂਦੇ ਨੇ । ਕਈ ਜੱਟ ਤਾਂ ਜਮੀਨਾਂ ਵੇਚ ਵੇਚ ਗਾਈ ਜਾਂਦੇ ਨੇ ਤੇ ਨਾਲੇ ਆਪਣੀ ਬਦਨਾਮੀ ਕਰਾਈ ਜਾਂਦੇ ਨੇ। ਜੱਟਾਂ ਦੇ ਅਸਲ ਗਾਣੇ ਤਾਂ ਉਹ ਆ ਕਿ ਜੱਟ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ ਤੇ ਪੁੱਤ ਵਰਗਾ ਫੋਡ ਟਰੈਕਟਰ ਜੱਟ ਨੇ ਵੇਚਿਆ ਰੇ ਰੇ ਕੇ। ਫਿਰ ਜੱਟ ਕਹਿੰਦਾ ਮੁੰਡੇ ਦੀ ਮੌਤ ਹੋ ਗਈ ਸੀ ਤੇ ਜੋ ਇੱਕ ਕਿੱਲਾ ਰਹਿ ਗਿਆ ਸੀ ਉਹ ਵੇਚ ਕੇ ਅਸੀ ਕੁੜੀ ਦਾ ਵਿਆਹ ਕਰਤਾ। ਫਿਰ ਨਾ ਕੋਈ ਆਮਦਨ ਦਾ ਸਾਧਨ ਸੀ , ਨਾ ਕਿਸੇ ਸਰਕਾਰ ਨੇ ਸਾਡੀ ਸੁਣੀ। ਫਿਰ ਭੁੱਖੇ ਮਰਦਿਆਂ ਨੇ ਅਸੀ ਜਹਿਰ ਖਾ ਲਈ ਤੇ ਦੋਵੇਂ ਜੀਅ ਮਰ ਗਏ।
ਬੱਸ ਰੱਬ ਚੁੱਪ ਸੀ ਇਸ ਤੋਂ ਬਾਦ ਕੋਈ ਜਵਾਬ ਨਹੀ ਸੀ ਰੱਬ ਦੇ ਕੋਲ।ਰੱਬ ਦੀਆਂ ਅੱਖਾਂ ਵਿੱਚ ਪਾਣੀ ਸੀ। ਤੇ ਦੂਜੇ ਪਾਸੇ ਖੜਾ ਜੱਟ ਦਾ ਪੁੱਤ ਸ਼ਰਮ ਨਾਲ ਤਾਰ ਤਾਰ ਸੀ, ਉਸਦੇ ਮੂੰਹ ਉੱਡਿਆ ਤੇ ਆਕੇ ਆਪਣੇ ਮਾਂ ਬਾਪ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਮਾਫੀਆਂ ਮੰਗਣ ਲੱਗਾ ਤੇ ਫਿਰ ਜੱਟ ਬੋਲਿਆ ਹੁਣ ਕੀ ਫਾਇਦਾ ਪੁੱਤਰਾ ਹੁਣ ਤਾਂ ਅਸੀ ਵੀ ਦੁਨੀਆ ਛੱਡ ਆਏ ਬਸ ਅਗਲੇ ਜਨਮ ਵਿੱਚ ਅਗਲੇ ਮਾਂ ਬਾਪ ਦਾ ਖਿਆਲ ਰੱਖੀਂ।
Title: Re: sachi gal
Post by: sarbjeet_tinku on August 23, 2016, 10:25:48 AM
Nice bro 👌👌
Title: Re: sachi gal
Post by: Rajwinder kaur (Asr) on October 27, 2016, 07:05:06 AM
Bhut e vdiya post
Title: Re: sachi gal
Post by: Prabh Maan on December 21, 2016, 12:48:32 PM
Thanks ji