Dhol Radio Forum

General Category => General Discussion => Topic started by: Pawan ❤️ Ropar on March 23, 2019, 06:42:49 AM

Title: ਸ਼ਾਇਰੀ
Post by: Pawan ❤️ Ropar on March 23, 2019, 06:42:49 AM
ਕੀ ਦੱਸਾਂ ਕੇ ਇਹਨਾਂ ਅੱਖਾਂ ਨੇਂ ਤੈਨੂੰ ਕਦੇ ਵੇਖੇਆ ਕੇ ਨਹੀਂ,
ਕੀ ਦੱਸਾਂ ਕੇ ਤੇਰੇ ਹੁਸਨ ਦਾ ਦੁਪਹਿਰਾ ਕਦੇ ਸੇਕੇਆ ਕੇ ਨਹੀਂ,

ਕੀ ਦੱਸਾਂ ਕੇ ਤੈਨੂੰ ਚੰਗੀ ਤਰਾਂ ਜਾਣੇਆਂ ਕੇ ਨਹੀਂ,
ਕੀ ਦੱਸਾਂ ਕੇ ਤੇਰੀ ਜ਼ੁਲਫ਼ਾਂ ਦੀ ਛਾਂ ਨੂੰ ਮਾਣੇਆਂ ਕੇ ਨਹੀਂ ,

ਕੀ ਦੱਸਾਂ ਕੇ ਕਦੇ ਬਾਂਹਾਂ ਦੇ ਵਿੱਚ ਭਰਿਆ ਕੇ ਨਹੀਂ ,
ਕੀ ਦੱਸਾਂ ਕੇ ਛੱਲੇ-ਮੁੰਦੀਆਂ ਵਾਲਾ ਹੱਥ ਕਦੇ ਫੜਿਆ ਕੇ ਨਹੀਂ ,

ਕੀ ਦੱਸਾਂ ਕੇ ਕਦੇ ਤੇਰੀ ਪੈੜ ਨੂੰ ਚੁੰਮਿਆਂ ਕੇ ਨਹੀਂ ,
ਕੀ ਦੱਸਾਂ ਕੇ ਕਦੇ ਕਿਤੇ ਤੇਰੇ ਨਾਲ ਘੁੰਮਿਆਂ ਕੇ ਨਹੀਂ ,

ਕੀ ਦੱਸਾਂ ਕੇ ਆਪਣੀ ਕਦੇ ਮੁਲਾਕਾਤ ਹੋਈ ਏ,
ਕੀ ਦੱਸਾਂ ਕੇ ਸੁਖਪਾਲ ਨੂੰ ਤੇਰੇ ਸ਼ਹਿਰ ਕਦੇ ਰਾਤ ਹੋਈ ਏ,

ਕੀ ਦੱਸਾਂ ??????