* Dhol Radio Shoutbox

Sorry, this shoutbox does not exist.

Show Posts

This section allows you to view all posts made by this member. Note that you can only see posts made in areas you currently have access to.


Topics - Pawan ❤️ Ropar

Pages: 1 [2] 3 4 ... 8
16
General Discussion / ਸ਼ਾਇਰੀ
« on: March 29, 2019, 05:27:54 PM »
makhsoospuri ne marna ae
par dosh tere sir dhar jaana ....

assi ishq mukadme diyaan tareekaan.........

17
General Discussion / ਸ਼ਾਇਰੀ
« on: March 29, 2019, 05:26:29 PM »
ਉਹ ਕੱਲੇ-2 ਜੀਅ ਆਪਣੇਂ ਨਾਲ ਲੜ੍  ਕੇ ਆਈ ਆ,

ਇਸ ਵਾਰੀ ਇੰਡੀਆ ਨੂੰ ਮੇਰੇ ਕਰਕੇ ਆਈ ਆ ,

18
General Discussion / ਮੇਰੇ ਵਿਚਾਰ
« on: March 29, 2019, 05:22:34 PM »
ਡੁੱਬਦਾ ਹੈ ਤਾਂ ਪਾਣੀ ਨੂੰ ਦੋਸ਼ ਦਿੰਦਾ ਹੈ,
ਡਿੱਗਦਾ ਹੈ ਤਾ ਪੱਥਰ ਨੂੰ ਦੋਸ਼ ਦਿੰਦਾ ਹੈ,
ਇਨਸਾਨ ਕਿੰਨਾ ਅਜੀਬ ਹੈ ਲੋਕੋ,
ਕੁੰਝ ਕਰ ਨਹੀ ਪਾੳਦਾ ਤੇ ਕਿਸਮਤ ਨੂੰ ਦੋਸ਼ ਦਿੰਦਾ ਹੈ,

19
General Discussion / ਸ਼ਾਇਰੀ
« on: March 29, 2019, 07:54:10 AM »
ਉਹਨੂੰ ਕਹੋ ਮੁੜ ਦੇਖੇ,
ਤੇ
ਅਜ਼ਾਦ ਕਰ ਦੇਵੇ।
ਮੈਂ ਅੱਜ ਵੀ ਉਹਦੀ ਨਜ਼ਰ ਵਿੱਚ ਕੈਦ ਹਾਂ.....Sks

20
General Discussion / ਮੇਰੇ ਵਿਚਾਰ
« on: March 29, 2019, 04:30:28 AM »
ਜੇ ਤੇਰੇ ਨਾਲ ਇਸ਼ਕ ਨਾਂ ਕਰਦਾ,
ਇੱਕ ਵੀ ਗੀਤ ਸਿਰੇ ਨਾਂ ਚੜਦਾ,
ਤੁੱਕ ਦੇ ਨਾਲ ਤੁੱਕ ਜੁੜਨੀ ਨਹੀਂ ਸੀ
100  ਵਾਰੀ ਚਾਹੇ ਪਿੰਗਲ ਪੜਦਾ,

21
General Discussion / ਸ਼ਾਇਰੀ
« on: March 29, 2019, 04:17:31 AM »
ਦੁਨੀਆਂ ਨਾਲ ਬਗ਼ਾਵਤ ਕਰ ਲਈ,
ਇੱਕ ਫੋਟੋ ਨਾਲ ਮੁਹੱਬਤ ਕਰ ਲਈ,

22
General Discussion / ਸ਼ਾਇਰੀ
« on: March 29, 2019, 04:12:16 AM »
ਲੋਕੀ ਕਹਿੰਦੇ ਕਿੰਨਾਂ ਪੜਿਆ ਪਰ ਮੈਂ ਬਹੁਤਾ ਪੜਿਆ ਨਹੀਂ,
ਕੀ ਦੱਸਾਂ ਕੇ ਕਾਲਜ਼ ਕਿਹੜਾ ਜਦ ਮੈਂ ਕਾਲਜ਼ ਵੜਿਆ ਈ ਨਹੀਂ,

ਪਤਾ ਨਹੀਂ ਦਿਲ ਕਿੱਦਾ ਟੁਟਿਆ ਮੈਂ ਤਾਂ ਕਿਸੇ ਨਾਲ ਲੜਿਆ ਈ ਨਹੀਂ,
ਹੀਰੇ ਵਰਗਾ ਸੱਜਣ ਕਹਿਕੇ ਕਿਸੇ ਛੱਲੇ ਦੇ ਵਿੱਚ ਜੜਿਆ ਈ ਨਹੀਂ,

ਜਿਸ ਦਿਨ ਉਹਦੀ ਯਾਦ ਨਾਂ ਆਵੇ ਐਸਾ ਦਿਨ ਕਦੇ ਚੜਿਆ ਈ ਨਹੀਂ,
ਉਹਨੇ ਕਿਸੇ ਦੁਰਘਟਨਾਂ ਵਾਂਗੂੰ ਸਾਨੂੰ ਚੇਤੇ ਕਰਿਆ  ਈ ਨਹੀ

ਬੋਪਾ ਰਾਏ ਕਲਾਂ ਚ ਉਹਤੋ ਇੱਕ ਗੇੜਾ ਵੀ ਸਰਿਆ  ਈ ਨਹੀਂ ,
ਪਰ ਮੈਂ ਸੌਂਹ ਨਹੀਂ ਖਾ ਸਕਦਾ ਕੇ ਸ਼ਹਿਰ ਉਹਦੇ ਵਿੱਚ ਵੜਿਆ ਈ ਨਹੀਂ,

ਮੈਂ ਨਹੀਂ ਕਹਿੰਦਾ ਸ਼ਾਇਰ ਹਾਂ ਮੈਂ ਕਿਸੇ ਸ਼ਾਇਰ ਨੂੰ ਪੜਿਆ ਈ ਨਹੀਂ,
ਲੁੱਟਕੇ ਲੈ ਗਿਆ ਜੋ ਸ਼ਖਸ਼ ਸੁਖਪਾਲ ਨੂੰ ਉਹ ਹਾਲੇ ਤੱਕ ਫੜਿਆ ਈ ਨਹੀਂ,

23
General Discussion / ਸ਼ਾਇਰੀ
« on: March 28, 2019, 05:37:12 PM »
ਮਾਫੀ ਮੰਗਣ ਨਾਲ ਕਦੀ ਵੀ ਇਹ ਸਾਬਤ
ਨਹੀਂ ਹੁੰਦਾ ਕਿ ਆਪਾਂ ਗਲਤ ਹਾਂ ਤੇ ਉਹ ਸਹੀ ਹੈ
ਮਾਫੀ ਮੰਗਣ ਦਾ ਅਸਲੀ ਮਤਲਬ ਹੈ ਕਿ
ਸਾਡੇ ਚ ਰਿਸ਼ਤਾ ਨਿਭਾਉਣ ਦੀ ਕਾਬਲੀਅਤ ਉਸ ਨਾਲੋਂ ਜਿਆਦਾ ਹੈ

24
General Discussion / ਸ਼ਾਇਰੀ
« on: March 28, 2019, 05:34:42 PM »
ਆਈਆਂ ਵੇ ਆਈਆਂ
ਰੁੱਤਾਂ ਇਮਤਿਹਾਨ ਦੀਆਂ ਆਈਆਂ
ਜੇ ਤੂੰ ਪੜਨੋ ਹੱਟ ਜਾਣਾ ਏ
ਖੂਹ ਵਿੱਚ ਪੈਣ ਪੜਾਈਆਂ

25
General Discussion / ਸ਼ਾਇਰੀ
« on: March 28, 2019, 05:15:38 PM »
ਜਿਉਂਦੇ ਜੀਅ ਵੀ ਮਿਲਣ ਨਾ ਦਿੱਤਾ,ਮੋਇਆਂ ਫੇਰ ਜੁਦਾਈ ਏ।
ਲੋਕਾਂ ਸਾਡੀਆਂ ਕਬਰਾਂ ਦੇ ਵਿੱਚ, ਮੀਲਾਂ ਦੀ ਵਿੱਥ ਪਾਈ ਏ।
                           ਐਸ.ਐਮ.ਸਾਦਿਕ

26
General Discussion / ਸ਼ਾਇਰੀ
« on: March 27, 2019, 02:08:13 PM »
ਐਵੇਂ ਗੱਡੇ ਹੋਏ ਮੁਰਦੇ ਨਾਂ ਛੇੜ ਸੁਖਪਾਲ,
ਕਹਿੰਦੀ ਲਿਖਦਾ ਰਹਿ ਸੋਹਣੇ-੨ ਸ਼ੇਅਰ ਸੁਖਪਾਲ,

ਸਦਾ ਪਈ ਰਹੇ ਤੇਰੇ ਮਨ-ਮੇਹਰ ਸੁਖਪਾਲ,
ਗੱਲ ਕਿਸੇ ਨਾਲ ਕਰੀਂ ਨਾਂ ਤੂੰ ਸ਼ੇਅਰ ਸੁਖਪਾਲ,

ਮੈਂ ਕਿਹਾ ਤੇਰੇ ਵਾਅਦੇ ਤੇਰੇ ਲਾਰੇਆਂ ਦਾ ਕੀ ਕਰੀਏ,
ਕਹਿੰਦੀ ਲਾਅ ਦੇ ਅੱਗ ਲਾ ਕੇ ਇੱਕ ਢੇਰ ਸੁਖਪਾਲ,

ਮੈਂ ਕਿਹਾ ਕੁੱਝ ਆਉਦਾ ਨਹੀਉ ਹੁਣ ਟਿੰਡਾਂ ਖਾਲੀ ਆਉਦੀਆ,
ਉਏ ਸੁੱਕੇ ਅੱਖਾਂ ਦਿਆ ਖੂਹਾ ਨੂੰ ਨਾਂ ਗੇੜ ਸੁਖਪਾਲ,

ਜਦ ਪੁੱਛੇਆ ਕੇ ਆਪਾਂ ਕਦੇ ਮਿਲਣਾਂ ਕੇ ਨਹੀਂ,
ਕਹਿੰਦੀ ਮਿਲਣਾਂ ਨਹੀਂ ਆਪਾਂ ਕਦੇ ਫੇਰ ਸੁਖਪਾਲ,

ਇੱਕ ਯਾਦ ਅਤੇ ਟੁੱਟਾ ਦਿੱਲ ਹੱਥ ਚ ਫੜਾਕੇ,
ਕੁੜੀ ਜਾਣ ਲੱਗੀ ਕਹਿ ਗਈ ਟੇਕ-ਕੇਅਰ ਸੁਖਪਾਲ,

27
General Discussion / ਸ਼ਾਇਰੀ
« on: March 27, 2019, 11:33:06 AM »
ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ ,
ਪਰ ਯਕੀਨ ਕਰਿਓ ਜ਼ਿੰਦਗੀ
ਓਦੋ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜਹ ਨਾਲ ਸਭ
ਖੁਸ਼ ਹੋਣ..

28
General Discussion / ਸ਼ਾਇਰੀ
« on: March 26, 2019, 07:19:59 AM »
ਜੋ ਮਿਲ ਨਹੀਂ ਸਕਦੇ
ਉਹ ਮਿਲਦੇ ਕਿਉਂ ਨੇਂ,
 ਜੋ ਜ਼ਿੰਦਗੀ ਵਿੱਚ ਨਹੀਂ
ਉਹ ਮਹਿਰਮ ਦਿੱਲਦੇ ਕਿਉਂ ਨੇਂ ???

29
General Discussion / ਸ਼ਾਇਰੀ
« on: March 26, 2019, 07:18:02 AM »
ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜਾਨ ਕੱਢਣ ਵਾਲੀ,

30
General Discussion / ਸ਼ਾਇਰੀ
« on: March 26, 2019, 07:13:10 AM »
ਜ਼ਿੰਦਗੀ ਵਿੱਚ ਦੁਬਾਰਾ ਆ,
ਜਾਂ ਫਿਰ ਆਉਣ ਦਾ ਲਾਰਾ ਲਾਅ,

ਮੈਨੂੰ ਲੈ ਜਾ ਉਹਨਾਂ ਦਿਨਾਂ ਵਿੱਚ ,
ਜਦ ਕਾਲਜ਼ ਵਿੱਚ ਪੜਦੀ ਸੀ ਤੂੰ,

ਹਿੱਕ ਦੇ ਨਾਲ ਕਿਤਾਬਾਂ ਲਾ ਕੇ ,
ਫਰੈਂਚ ਗੁੱਤ ਜਿਹੀ ਕਰਦੀ ਸੀ ਤੂੰ,

ਇੱਟਾਂ ਵਾਲੀ ਸੜਕ ਦੇ ਉੱਤੇ,
ਬੋਚ-2 ਪੱਬ ਰੱਖਦੀ ਸੀ ਤੂੰ,

ਉਹੀ ਦਿਨ ਸ਼ੁੱਭ ਮੰਨਿਆ ਜਾਂਦਾ,
ਜਿਸ ਦਿਨ ਮੈਨੂੰ ਤੱਕਦੀ ਸੀ ਤੂੰ,

ਬੱਸ ਸਟੈਂਡ ਨਕੋਦਰ ਵਾਲਾ ,
ਅੱਖ ਰੱਖਦਾ ਸੀ ਦੋਹਾਂ ਉੱਤੇ,

ਪਰ ਆਪਾਂ ਨੂੰ ਲੱਗਦਾ ਸੀ ਕੇ,
ਜਿੱਦਾਂ ਸਾਰੇ ਲੋਕ ਨੇਂ ਸੁੱਤੇ,

ਜੂਨ ਦੀਆਂ ਛੁੱਟੀਆਂ ਤੋਂ ਪਹਿਲਾੰ
ਮੈਂ ਖੁੱਲਕੇ ਇਜ਼ਹਾਰ ਕੀਤਾ ਸੀ,

ਬੱਸ ਐਨਾਂ ਦੱਸ ਦਿੰਦਾਂ ਹਾਂ ਕੇ,
ਸੁਖਪਾਲ ਨੇ ਤੈਨੂੰ ਪਿਆਰ ਕੀਤਾ ਸੀ,

Pages: 1 [2] 3 4 ... 8