ਜੇ ਖ਼ੈਰ ਸੱਜਣ ਦੀ ਮੰਗੀ ਏ ਤਾਂ ਮੈਨੂੰ ਦੱਸ ਦੇਵੀਂ,
ਜੇ ਜਿੰਦ ਸੂਲੀ ਤੇ ਟੰਗੀ ਏ ਤਾਂ ਮੈਂਨੂੰ ਦਸ ਦੇਵੀਂ,
ਜੇ ਗੀਤ ਮੇਰਾ ਕੋਈ ਗਾਇਆ ਏ ਤਾਂ ਮੈਨੂੰ ਦੱਸ ਦੇਵੀਂ,
ਜੇ ਪਿਆਰ ਮੇਰੇ ਤੇ ਆਇਆ ਏ ਤਾਂ ਮੈਂਨੂੰ ਦੱਸ ਦੇਵੀਂ,
ਕੋਈ ਮੇਰੇ ਤੋਂ ਵੱਧਕੇ ਚਾਹੁੰਦਾ ਏ ਤਾਂ ਮੈਨੂੰ ਦੱਸ ਦੇਵੀਂ,
ਕੋਈ ਸੁਪਨੇਂ ਦੇ ਵਿੱਚ ਆਉਦਾ ਏ ਤਾਂ ਮੈਨੂੰ ਦੱਸ ਦੇਵੀਂ,
ਜੇ ਗੱਲਾਂ ਵਿੰਗੀਆਂ ਟੇਡੀਆਂ ਨੇਂ ਤਾਂ ਮੈਨੂੰ ਦੱਸ ਦੇਵੀਂ,
ਹਾਲੇ ਵੀ ਹਾਸੀਆਂ-ਖੇਡੀਆਂ ਨੇ ਂ ਤਾਂ ਮੈਂਨੂੰ ਦੱਸ ਦੇਵੀਂ,
ਜੇ ਚੰਨ ਕੋਈ ਤੂੰ ਚਾੜਨਾਂ ਏ ਤਾਂ ਮੈਨੂੰ ਦੱਸ ਦੇਵੀਂ,
ਸੁਖਪਾਲ ਨੂੰ ਜੀਉਦਾ ਂਈ ਮਾਰਨਾ ਏ ਤਾਂ ਮੈਂਨੂੰ ਦੱਸ ਦੇਵੀਂ,